ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 28:52
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 52 ਉਹ ਤੁਹਾਡੇ ਦੇਸ਼ ਦੇ ਸਾਰੇ ਸ਼ਹਿਰਾਂ* ਨੂੰ ਘੇਰ ਲੈਣਗੇ ਅਤੇ ਉਨ੍ਹਾਂ ਵਿਚ ਤੁਹਾਨੂੰ ਕੈਦ ਕਰ ਲੈਣਗੇ ਜਦ ਤਕ ਤੁਹਾਡੀਆਂ ਉੱਚੀਆਂ ਅਤੇ ਮਜ਼ਬੂਤ ਕੰਧਾਂ ਢਹਿ-ਢੇਰੀ ਨਹੀਂ ਹੋ ਜਾਂਦੀਆਂ ਜਿਨ੍ਹਾਂ ʼਤੇ ਤੁਸੀਂ ਭਰੋਸਾ ਕਰਦੇ ਹੋ। ਹਾਂ, ਉਹ ਜ਼ਰੂਰ ਤੁਹਾਡੇ ਦੇਸ਼ ਦੇ ਸਾਰੇ ਸ਼ਹਿਰਾਂ ਵਿਚ ਤੁਹਾਨੂੰ ਘੇਰ ਲੈਣਗੇ ਜੋ ਦੇਸ਼ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਦਿੱਤਾ ਹੈ।+

  • 2 ਰਾਜਿਆਂ 25:1, 2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਸਿਦਕੀਯਾਹ ਦੇ ਰਾਜ ਦੇ ਨੌਵੇਂ ਸਾਲ ਦੇ ਦਸਵੇਂ ਮਹੀਨੇ ਦੀ 10 ਤਾਰੀਖ਼ ਨੂੰ ਬਾਬਲ ਦਾ ਰਾਜਾ ਨਬੂਕਦਨੱਸਰ+ ਆਪਣੀ ਸਾਰੀ ਫ਼ੌਜ ਨਾਲ ਯਰੂਸ਼ਲਮ ਖ਼ਿਲਾਫ਼ ਆਇਆ।+ ਉਸ ਨੇ ਇਸ ਖ਼ਿਲਾਫ਼ ਡੇਰਾ ਲਾਇਆ ਅਤੇ ਇਸ ਦੀ ਘੇਰਾਬੰਦੀ ਕਰਨ ਲਈ ਕੰਧ ਉਸਾਰੀ+ 2 ਅਤੇ ਇਹ ਘੇਰਾਬੰਦੀ ਰਾਜਾ ਸਿਦਕੀਯਾਹ ਦੇ ਰਾਜ ਦੇ 11ਵੇਂ ਸਾਲ ਤਕ ਰਹੀ।

  • ਯਸਾਯਾਹ 29:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  3 ਮੈਂ ਤੇਰੇ ਵਿਰੁੱਧ ਸਾਰੇ ਪਾਸੇ ਡੇਰਾ ਲਾਵਾਂਗਾ

      ਅਤੇ ਮੈਂ ਨੋਕਦਾਰ ਡੰਡਿਆਂ ਦੀ ਵਾੜ ਲਾ ਕੇ ਤੈਨੂੰ ਘੇਰਾਂਗਾ

      ਅਤੇ ਟਿੱਲਾ ਬਣਾ ਕੇ ਤੇਰੀ ਘੇਰਾਬੰਦੀ ਕਰਾਂਗਾ।+

  • ਯਿਰਮਿਯਾਹ 39:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 39 ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜ ਦੇ ਨੌਵੇਂ ਸਾਲ ਦੇ ਦਸਵੇਂ ਮਹੀਨੇ ਵਿਚ ਬਾਬਲ ਦਾ ਰਾਜਾ ਨਬੂਕਦਨੱਸਰ* ਆਪਣੀ ਸਾਰੀ ਫ਼ੌਜ ਲੈ ਕੇ ਯਰੂਸ਼ਲਮ ਆਇਆ ਅਤੇ ਇਸ ਦੀ ਘੇਰਾਬੰਦੀ ਕੀਤੀ।+

  • ਹਿਜ਼ਕੀਏਲ 4:1, 2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 “ਹੇ ਮਨੁੱਖ ਦੇ ਪੁੱਤਰ, ਇਕ ਇੱਟ ਲੈ ਕੇ ਆਪਣੇ ਸਾਮ੍ਹਣੇ ਰੱਖ ਅਤੇ ਉਸ ਉੱਤੇ ਯਰੂਸ਼ਲਮ ਸ਼ਹਿਰ ਦੀ ਤਸਵੀਰ ਉੱਕਰ। 2 ਇਸ ਦੀ ਘੇਰਾਬੰਦੀ ਕਰ,+ ਇਸ ਦੀ ਘੇਰਾਬੰਦੀ ਕਰਨ ਲਈ ਕੰਧ ਉਸਾਰ,+ ਇਸ ʼਤੇ ਹਮਲਾ ਕਰਨ ਲਈ ਇਕ ਟਿੱਲਾ ਬਣਾ,+ ਇਸ ਦੇ ਆਲੇ-ਦੁਆਲੇ ਛਾਉਣੀ ਪਾ ਅਤੇ ਇਸ ਦੇ ਚਾਰ-ਚੁਫੇਰੇ ਕਿਲਾਤੋੜ ਯੰਤਰ* ਖੜ੍ਹੇ ਕਰ।+

  • ਹਿਜ਼ਕੀਏਲ 21:21, 22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਬਾਬਲ ਦਾ ਰਾਜਾ ਫਾਲ* ਪਾਉਣ ਲਈ ਸੜਕ ਦੇ ਦੁਰਾਹੇ ʼਤੇ ਰੁਕਦਾ ਹੈ ਜਿੱਥੋਂ ਦੋ ਰਾਹ ਨਿਕਲਦੇ ਹਨ। ਉਹ ਆਪਣੇ ਤੀਰ ਹਿਲਾਉਂਦਾ ਹੈ। ਉਹ ਆਪਣੇ ਬੁੱਤਾਂ* ਤੋਂ ਪੁੱਛਦਾ ਹੈ; ਉਹ ਜਾਨਵਰ ਦੀ ਕਲੇਜੀ ਦੀ ਜਾਂਚ ਕਰਦਾ ਹੈ। 22 ਉਸ ਦੇ ਸੱਜੇ ਹੱਥ ਵਿਚ ਫਾਲ ਦਾ ਜਵਾਬ ਹੈ ਕਿ ਉਹ ਯਰੂਸ਼ਲਮ ਜਾਵੇ, ਕਿਲਾਤੋੜ ਯੰਤਰ ਖੜ੍ਹੇ ਕਰੇ, ਕਤਲੇਆਮ ਦਾ ਹੁਕਮ ਦੇਵੇ, ਯੁੱਧ ਦਾ ਐਲਾਨ ਕਰੇ, ਦਰਵਾਜ਼ੇ ਤੋੜਨ ਵਾਲੇ ਯੰਤਰ ਖੜ੍ਹੇ ਕਰੇ, ਹਮਲਾ ਕਰਨ ਲਈ ਟਿੱਲਾ ਉਸਾਰੇ ਅਤੇ ਘੇਰਾਬੰਦੀ ਲਈ ਕੰਧ ਬਣਾਵੇ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ