-
ਯਿਰਮਿਯਾਹ 19:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਅਤੇ ਉਨ੍ਹਾਂ ਨੂੰ ਕਹੀਂ, ‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਜਿਵੇਂ ਕੋਈ ਘੁਮਿਆਰ ਦੇ ਭਾਂਡੇ ਨੂੰ ਤੋੜ ਸੁੱਟਦਾ ਹੈ ਜਿਸ ਨੂੰ ਦੁਬਾਰਾ ਨਹੀਂ ਜੋੜਿਆ ਜਾ ਸਕਦਾ, ਉਸੇ ਤਰ੍ਹਾਂ ਮੈਂ ਇਨ੍ਹਾਂ ਲੋਕਾਂ ਅਤੇ ਇਸ ਸ਼ਹਿਰ ਨੂੰ ਤੋੜ ਸੁੱਟਾਂਗਾ। ਉਹ ਤੋਫਥ ਵਿਚ ਤਦ ਤਕ ਲਾਸ਼ਾਂ ਨੂੰ ਦਫ਼ਨਾਉਣਗੇ ਜਦ ਤਕ ਸਾਰੀ ਜਗ੍ਹਾ ਭਰ ਨਹੀਂ ਜਾਂਦੀ।”’+
-
-
ਹਿਜ਼ਕੀਏਲ 6:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਤੁਹਾਡੀਆਂ ਵੇਦੀਆਂ ਢਾਹ ਦਿੱਤੀਆਂ ਜਾਣਗੀਆਂ ਅਤੇ ਤੁਹਾਡੀਆਂ ਧੂਪ ਦੀਆਂ ਵੇਦੀਆਂ ਤੋੜ ਦਿੱਤੀਆਂ ਜਾਣਗੀਆਂ+ ਅਤੇ ਮੈਂ ਤਲਵਾਰ ਨਾਲ ਵੱਢੇ ਲੋਕਾਂ ਨੂੰ ਤੁਹਾਡੀਆਂ ਘਿਣਾਉਣੀਆਂ ਮੂਰਤਾਂ* ਦੇ ਅੱਗੇ ਸੁੱਟਾਂਗਾ।+ 5 ਮੈਂ ਇਜ਼ਰਾਈਲ ਦੇ ਲੋਕਾਂ ਦੀਆਂ ਲਾਸ਼ਾਂ ਉਨ੍ਹਾਂ ਦੀਆਂ ਘਿਣਾਉਣੀਆਂ ਮੂਰਤਾਂ ਅੱਗੇ ਸੁੱਟਾਂਗਾ ਅਤੇ ਤੁਹਾਡੀਆਂ ਹੱਡੀਆਂ ਤੁਹਾਡੀਆਂ ਵੇਦੀਆਂ ਦੇ ਆਲੇ-ਦੁਆਲੇ ਖਿਲਾਰਾਂਗਾ।+
-