19 ਨਾਲੇ ਮੈਂ ਸੋਚਿਆ, ‘ਮੈਂ ਕਿੰਨਾ ਖ਼ੁਸ਼ ਸੀ ਜਦੋਂ ਮੈਂ ਤੈਨੂੰ ਆਪਣੇ ਪੁੱਤਰਾਂ ਵਿਚ ਗਿਣਿਆ ਸੀ ਅਤੇ ਤੈਨੂੰ ਇਕ ਵਧੀਆ ਦੇਸ਼ ਦਿੱਤਾ ਸੀ ਜੋ ਕੌਮਾਂ ਵਿਚ ਸਭ ਤੋਂ ਸੋਹਣੀ ਵਿਰਾਸਤ ਸੀ।+ ਮੈਂ ਇਹ ਵੀ ਸੋਚਿਆ ਸੀ ਕਿ ਤੂੰ ਮੈਨੂੰ ਆਪਣਾ ਪਿਤਾ ਕਹਿ ਕੇ ਬੁਲਾਏਂਗੀ ਅਤੇ ਤੂੰ ਮੇਰੇ ਪਿੱਛੇ-ਪਿੱਛੇ ਚੱਲਣੋਂ ਨਹੀਂ ਹਟੇਂਗੀ।