48 ਯਹੋਵਾਹ ਤੁਹਾਡੇ ਦੁਸ਼ਮਣਾਂ ਤੋਂ ਤੁਹਾਡੇ ਉੱਤੇ ਹਮਲਾ ਕਰਾਵੇਗਾ ਅਤੇ ਤੁਸੀਂ ਉਨ੍ਹਾਂ ਦੀ ਗ਼ੁਲਾਮੀ ਕਰੋਗੇ।+ ਤੁਸੀਂ ਭੁੱਖੇ-ਪਿਆਸੇ ਰਹੋਗੇ+ ਅਤੇ ਫਟੇ-ਪੁਰਾਣੇ ਕੱਪੜੇ ਪਾਓਗੇ ਅਤੇ ਤੁਹਾਨੂੰ ਹਰ ਚੀਜ਼ ਦੀ ਥੁੜ੍ਹ ਹੋਵੇਗੀ। ਉਹ ਤਦ ਤਕ ਤੁਹਾਡੀਆਂ ਧੌਣਾਂ ʼਤੇ ਲੋਹੇ ਦਾ ਜੂਲਾ ਰੱਖਣਗੇ ਜਦ ਤਕ ਉਹ ਤੁਹਾਨੂੰ ਨਾਸ਼ ਨਹੀਂ ਕਰ ਦਿੰਦੇ।