-
2 ਰਾਜਿਆਂ 21:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਮਨੱਸ਼ਹ ਨੇ ਯਹੂਦਾਹ ਕੋਲੋਂ ਪਾਪ ਕਰਾਇਆ ਯਾਨੀ ਉਨ੍ਹਾਂ ਤੋਂ ਉਹ ਕੰਮ ਕਰਾਏ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਸਨ। ਇਸ ਪਾਪ ਤੋਂ ਇਲਾਵਾ, ਉਹ ਬੇਕਸੂਰਾਂ ਦਾ ਬੇਹਿਸਾਬਾ ਖ਼ੂਨ ਵਹਾਉਂਦਾ ਰਿਹਾ ਜਦੋਂ ਤਕ ਉਸ ਨੇ ਯਰੂਸ਼ਲਮ ਨੂੰ ਇਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਤਕ ਭਰ ਨਹੀਂ ਦਿੱਤਾ।+
-
-
ਯਸਾਯਾਹ 59:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਉਨ੍ਹਾਂ ਦੇ ਖ਼ਿਆਲ ਬੁਰੇ ਹਨ;
ਉਹ ਲੋਕਾਂ ਨੂੰ ਬਰਬਾਦ ਕਰਦੇ ਹਨ ਅਤੇ ਦੁੱਖ ਦਿੰਦੇ ਹਨ।+
-
-
ਮੱਤੀ 23:34, 35ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਇਸੇ ਲਈ, ਮੈਂ ਤੁਹਾਡੇ ਕੋਲ ਨਬੀਆਂ,+ ਗਿਆਨੀਆਂ ਅਤੇ ਸਿੱਖਿਅਕਾਂ+ ਨੂੰ ਘੱਲ ਰਿਹਾ ਹਾਂ। ਤੁਸੀਂ ਉਨ੍ਹਾਂ ਵਿੱਚੋਂ ਕੁਝ ਦਾ ਕਤਲ ਕਰ ਦਿਓਗੇ,+ ਕੁਝ ਜਣਿਆਂ ਨੂੰ ਸੂਲ਼ੀ ʼਤੇ ਟੰਗ ਦਿਓਗੇ, ਕੁਝ ਨੂੰ ਆਪਣੇ ਸਭਾ ਘਰਾਂ ਵਿਚ ਕੋਰੜੇ ਮਾਰੋਗੇ+ ਅਤੇ ਸ਼ਹਿਰੋਂ-ਸ਼ਹਿਰ ਉਨ੍ਹਾਂ ਉੱਤੇ ਅਤਿਆਚਾਰ ਕਰੋਗੇ+ 35 ਤਾਂਕਿ ਦੁਨੀਆਂ ਵਿਚ ਜਿੰਨੇ ਵੀ ਧਰਮੀ ਬੰਦਿਆਂ ਦਾ ਖ਼ੂਨ ਵਹਾਇਆ ਗਿਆ ਹੈ, ਉਨ੍ਹਾਂ ਸਾਰਿਆਂ ਦਾ ਖ਼ੂਨ ਤੁਹਾਡੇ ਸਿਰ ਲੱਗੇ ਯਾਨੀ ਧਰਮੀ ਹਾਬਲ+ ਤੋਂ ਲੈ ਕੇ ਬਰਕਯਾਹ ਦੇ ਪੁੱਤਰ ਜ਼ਕਰਯਾਹ ਤਕ, ਜਿਸ ਨੂੰ ਤੁਸੀਂ ਪਵਿੱਤਰ ਕਮਰੇ ਅਤੇ ਵੇਦੀ ਦੇ ਵਿਚਕਾਰ ਜਾਨੋਂ ਮਾਰਿਆ ਸੀ।+
-