6 ਜੇ ਤੁਸੀਂ ਪਰਦੇਸੀਆਂ, ਯਤੀਮਾਂ ਤੇ ਵਿਧਵਾਵਾਂ ʼਤੇ ਜ਼ੁਲਮ ਨਾ ਢਾਹੋ,+ ਜੇ ਤੁਸੀਂ ਇਸ ਦੇਸ਼ ਵਿਚ ਬੇਕਸੂਰ ਲੋਕਾਂ ਦਾ ਖ਼ੂਨ ਨਾ ਵਹਾਓ, ਜੇ ਤੁਸੀਂ ਦੂਜੇ ਦੇਵਤਿਆਂ ਦੇ ਮਗਰ ਨਾ ਲੱਗੋ ਜਿਸ ਨਾਲ ਤੁਹਾਡਾ ਆਪਣਾ ਨੁਕਸਾਨ ਹੋਵੇਗਾ,+ 7 ਤਾਂ ਮੈਂ ਤੁਹਾਨੂੰ ਇਸ ਦੇਸ਼ ਵਿਚ ਰਹਿਣ ਦਿਆਂਗਾ ਜੋ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਹਮੇਸ਼ਾ ਲਈ ਦਿੱਤਾ ਸੀ।”’”