-
ਯਿਰਮਿਯਾਹ 27:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 “ਯਹੋਵਾਹ ਕਹਿੰਦਾ ਹੈ, ‘ਮੈਂ ਉਨ੍ਹਾਂ ਨਬੀਆਂ ਨੂੰ ਨਹੀਂ ਭੇਜਿਆ, ਪਰ ਉਹ ਮੇਰੇ ਨਾਂ ʼਤੇ ਝੂਠੀਆਂ ਭਵਿੱਖਬਾਣੀਆਂ ਕਰ ਰਹੇ ਹਨ। ਇਸ ਕਰਕੇ ਮੈਂ ਤੁਹਾਨੂੰ ਖਿੰਡਾ ਦਿਆਂਗਾ ਅਤੇ ਤੁਹਾਡਾ ਨਾਸ਼ ਕਰ ਦਿਆਂਗਾ, ਹਾਂ ਤੁਹਾਨੂੰ ਅਤੇ ਉਨ੍ਹਾਂ ਨਬੀਆਂ ਨੂੰ ਜਿਹੜੇ ਤੁਹਾਡੇ ਸਾਮ੍ਹਣੇ ਭਵਿੱਖਬਾਣੀਆਂ ਕਰ ਰਹੇ ਹਨ।’”+
-
-
ਯਿਰਮਿਯਾਹ 29:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਉੱਥੇ ਤੁਹਾਡੇ ਵਿਚ ਜਿਹੜੇ ਨਬੀ ਅਤੇ ਫਾਲ* ਪਾਉਣ ਵਾਲੇ ਹਨ, ਉਨ੍ਹਾਂ ਦੇ ਧੋਖੇ ਵਿਚ ਨਾ ਆਓ+ ਅਤੇ ਉਹ ਸੁਪਨੇ ਦੇਖ ਕੇ ਜਿਹੜੀਆਂ ਗੱਲਾਂ ਤੁਹਾਨੂੰ ਦੱਸਦੇ ਹਨ, ਉਨ੍ਹਾਂ ਵੱਲ ਧਿਆਨ ਨਾ ਦਿਓ। 9 ‘ਉਹ ਤੁਹਾਡੇ ਸਾਮ੍ਹਣੇ ਮੇਰੇ ਨਾਂ ʼਤੇ ਝੂਠੀਆਂ ਭਵਿੱਖਬਾਣੀਆਂ ਕਰਦੇ ਹਨ। ਮੈਂ ਉਨ੍ਹਾਂ ਨੂੰ ਨਹੀਂ ਭੇਜਿਆ ਹੈ,’+ ਯਹੋਵਾਹ ਕਹਿੰਦਾ ਹੈ।”’”
-