-
ਯਿਰਮਿਯਾਹ 18:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 “ਹੁਣ ਕਿਰਪਾ ਕਰ ਕੇ ਯਹੂਦਾਹ ਦੇ ਲੋਕਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਕਹਿ, ‘ਯਹੋਵਾਹ ਇਹ ਕਹਿੰਦਾ ਹੈ: “ਦੇਖੋ, ਮੈਂ ਤੁਹਾਡੇ ʼਤੇ ਬਿਪਤਾ ਲਿਆਉਣ ਦੀ ਤਿਆਰੀ ਕਰ ਰਿਹਾ ਹਾਂ ਅਤੇ ਸੋਚ ਰਿਹਾ ਹਾਂ ਕਿ ਕਿਵੇਂ ਤੁਹਾਨੂੰ ਸਜ਼ਾ ਦੇਣੀ ਹੈ। ਕਿਰਪਾ ਕਰ ਕੇ ਆਪਣੇ ਬੁਰੇ ਰਾਹਾਂ ਤੋਂ ਮੁੜੋ ਅਤੇ ਆਪਣੇ ਰਵੱਈਏ ਅਤੇ ਆਪਣੇ ਕੰਮਾਂ ਨੂੰ ਸੁਧਾਰੋ।”’”+
-
-
ਯਿਰਮਿਯਾਹ 35:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਮੈਂ ਆਪਣੇ ਸਾਰੇ ਸੇਵਕਾਂ, ਹਾਂ, ਨਬੀਆਂ ਨੂੰ ਵਾਰ-ਵਾਰ* ਤੁਹਾਡੇ ਕੋਲ ਭੇਜਦਾ ਰਿਹਾ+ ਅਤੇ ਕਹਿੰਦਾ ਰਿਹਾ: “ਕਿਰਪਾ ਕਰ ਕੇ ਆਪਣੇ ਬੁਰੇ ਰਾਹਾਂ ਤੋਂ ਮੁੜ ਆਓ+ ਅਤੇ ਸਹੀ ਕੰਮ ਕਰੋ! ਹੋਰ ਦੇਵਤਿਆਂ ਦੇ ਪਿੱਛੇ ਨਾ ਜਾਓ ਅਤੇ ਉਨ੍ਹਾਂ ਦੀ ਭਗਤੀ ਨਾ ਕਰੋ। ਫਿਰ ਤੁਸੀਂ ਇਸ ਦੇਸ਼ ਵਿਚ ਵੱਸੇ ਰਹੋਗੇ ਜੋ ਮੈਂ ਤੁਹਾਨੂੰ ਅਤੇ ਤੁਹਾਡੇ ਪਿਉ-ਦਾਦਿਆਂ ਨੂੰ ਦਿੱਤਾ ਸੀ।’+ ਪਰ ਤੁਸੀਂ ਮੇਰੀ ਗੱਲ ਵੱਲ ਕੰਨ ਨਹੀਂ ਲਾਇਆ ਅਤੇ ਨਾ ਹੀ ਮੇਰੀ ਗੱਲ ਸੁਣੀ।
-
-
ਹਿਜ਼ਕੀਏਲ 18:30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 “‘ਇਸ ਲਈ ਹੇ ਇਜ਼ਰਾਈਲ ਦੇ ਘਰਾਣੇ, ਮੈਂ ਹਰ ਇਨਸਾਨ ਦਾ ਉਸ ਦੇ ਕੰਮਾਂ ਅਨੁਸਾਰ ਨਿਆਂ ਕਰਾਂਗਾ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। ‘ਆਪਣੇ ਸਾਰੇ ਪਾਪਾਂ ਨੂੰ ਛੱਡ ਕੇ ਮੁੜੋ, ਹਾਂ, ਪੂਰੀ ਤਰ੍ਹਾਂ ਮੁੜੋ ਤਾਂਕਿ ਉਹ ਤੁਹਾਡੇ ਲਈ ਠੋਕਰ ਦਾ ਪੱਥਰ ਨਾ ਬਣਨ ਅਤੇ ਤੁਹਾਨੂੰ ਸਜ਼ਾ ਨਾ ਮਿਲੇ।
-
-
ਹਿਜ਼ਕੀਏਲ 33:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਉਨ੍ਹਾਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, “ਮੈਨੂੰ ਆਪਣੀ ਜਾਨ ਦੀ ਸਹੁੰ, ਮੈਨੂੰ ਕਿਸੇ ਦੁਸ਼ਟ ਇਨਸਾਨ ਦੀ ਮੌਤ ਤੋਂ ਖ਼ੁਸ਼ੀ ਨਹੀਂ ਹੁੰਦੀ,+ ਸਗੋਂ ਇਸ ਗੱਲ ਤੋਂ ਖ਼ੁਸ਼ੀ ਹੁੰਦੀ ਹੈ ਕਿ ਉਹ ਆਪਣੇ ਬੁਰੇ ਰਾਹਾਂ ਤੋਂ ਮੁੜੇ+ ਅਤੇ ਜੀਉਂਦਾ ਰਹੇ।+ ਹੇ ਇਜ਼ਰਾਈਲ ਦੇ ਘਰਾਣੇ, ਮੁੜ ਆ, ਆਪਣੇ ਬੁਰੇ ਰਾਹਾਂ ਤੋਂ ਮੁੜ ਆ।+ ਤੂੰ ਕਿਉਂ ਆਪਣੀ ਜਾਨ ਗੁਆਉਣੀ ਚਾਹੁੰਦਾ ਹੈਂ?”’+
-