11 ਜਦੋਂ ਸ਼ਾਫਾਨ ਦੇ ਪੋਤੇ, ਗਮਰਯਾਹ ਦੇ ਪੁੱਤਰ ਮੀਕਾਯਾਹ ਨੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਸੁਣੀਆਂ, 12 ਤਾਂ ਉਹ ਰਾਜੇ ਦੇ ਮਹਿਲ ਵਿਚ ਸਕੱਤਰ ਦੇ ਕਮਰੇ ਵਿਚ ਗਿਆ। ਉੱਥੇ ਸਾਰੇ ਹਾਕਮ ਬੈਠੇ ਹੋਏ ਸਨ: ਸਕੱਤਰ ਅਲੀਸ਼ਾਮਾ,+ ਸ਼ਮਾਯਾਹ ਦਾ ਪੁੱਤਰ ਦਲਾਯਾਹ, ਅਕਬੋਰ ਦਾ ਪੁੱਤਰ+ ਅਲਨਾਥਾਨ,+ ਸ਼ਾਫਾਨ ਦਾ ਪੁੱਤਰ ਗਮਰਯਾਹ, ਹਨਨਯਾਹ ਦਾ ਪੁੱਤਰ ਸਿਦਕੀਯਾਹ ਅਤੇ ਹੋਰ ਸਾਰੇ ਹਾਕਮ।