-
ਬਿਵਸਥਾ ਸਾਰ 13:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਪਰ ਉਸ ਨਬੀ ਜਾਂ ਸੁਪਨਾ ਦੇਖਣ ਵਾਲੇ ਨੂੰ ਜਾਨੋਂ ਮਾਰ ਦਿੱਤਾ ਜਾਵੇ+ ਕਿਉਂਕਿ ਉਸ ਨੇ ਲੋਕਾਂ ਨੂੰ ਤੁਹਾਡੇ ਪਰਮੇਸ਼ੁਰ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕਰਨ ਲਈ ਭੜਕਾਇਆ ਸੀ ਜਿਹੜਾ ਤੁਹਾਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਛੁਡਾ ਕੇ ਲਿਆਇਆ ਸੀ। ਉਸ ਨੇ ਤੁਹਾਨੂੰ ਉਸ ਰਾਹ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਜਿਸ ਰਾਹ ʼਤੇ ਚੱਲਣ ਦਾ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ। ਤੁਸੀਂ ਆਪਣੇ ਲੋਕਾਂ ਵਿੱਚੋਂ ਇਹ ਬੁਰਾਈ ਕੱਢ ਦਿਓ।+
-
-
ਬਿਵਸਥਾ ਸਾਰ 18:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 “‘ਪਰ ਜੇ ਕੋਈ ਨਬੀ ਮੇਰੇ ਨਾਂ ʼਤੇ ਅਜਿਹੀ ਗੱਲ ਕਹਿਣ ਦੀ ਗੁਸਤਾਖ਼ੀ ਕਰਦਾ ਹੈ ਜਿਹੜੀ ਗੱਲ ਕਹਿਣ ਦਾ ਮੈਂ ਉਸ ਨੂੰ ਹੁਕਮ ਨਹੀਂ ਦਿੱਤਾ ਜਾਂ ਉਹ ਦੂਜੇ ਦੇਵਤਿਆਂ ਦੇ ਨਾਂ ʼਤੇ ਕੋਈ ਗੱਲ ਕਹਿੰਦਾ ਹੈ, ਤਾਂ ਉਸ ਨਬੀ ਨੂੰ ਜਾਨੋਂ ਮਾਰ ਦਿੱਤਾ ਜਾਵੇ।+
-
-
ਯਿਰਮਿਯਾਹ 29:32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਇਸ ਲਈ ਯਹੋਵਾਹ ਕਹਿੰਦਾ ਹੈ, ‘ਮੈਂ ਸ਼ਮਾਯਾਹ ਨੂੰ ਜਿਹੜਾ ਨਹਲਾਮ ਤੋਂ ਹੈ ਅਤੇ ਉਸ ਦੀ ਔਲਾਦ ਨੂੰ ਸਜ਼ਾ ਦਿਆਂਗਾ। ਉਸ ਦੀ ਪੀੜ੍ਹੀ ਵਿੱਚੋਂ ਕੋਈ ਵੀ ਆਦਮੀ ਇਨ੍ਹਾਂ ਲੋਕਾਂ ਵਿਚ ਜੀਉਂਦਾ ਨਹੀਂ ਬਚੇਗਾ।’ ਯਹੋਵਾਹ ਕਹਿੰਦਾ ਹੈ, ‘ਮੈਂ ਆਪਣੇ ਲੋਕਾਂ ਨਾਲ ਜੋ ਭਲਾਈ ਕਰਾਂਗਾ, ਉਹ ਉਸ ਨੂੰ ਨਹੀਂ ਦੇਖੇਗਾ ਕਿਉਂਕਿ ਉਸ ਨੇ ਲੋਕਾਂ ਨੂੰ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕਰਨ ਲਈ ਭੜਕਾਇਆ ਹੈ।’”’”
-