ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅਜ਼ਰਾ 2:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਜ਼ਿਲ੍ਹੇ ਦੇ ਇਹ ਲੋਕ ਉਨ੍ਹਾਂ ਗ਼ੁਲਾਮਾਂ ਵਿੱਚੋਂ ਆਏ ਸਨ+ ਜਿਨ੍ਹਾਂ ਨੂੰ ਬਾਬਲ ਦਾ ਰਾਜਾ ਨਬੂਕਦਨੱਸਰ ਗ਼ੁਲਾਮ ਬਣਾ ਕੇ ਬਾਬਲ ਲੈ ਗਿਆ ਸੀ+ ਤੇ ਜੋ ਬਾਅਦ ਵਿਚ ਯਰੂਸ਼ਲਮ ਅਤੇ ਯਹੂਦਾਹ ਨੂੰ ਮੁੜ ਆਏ ਸਨ, ਹਾਂ, ਹਰ ਕੋਈ ਆਪੋ-ਆਪਣੇ ਸ਼ਹਿਰ ਨੂੰ ਮੁੜ ਆਇਆ ਸੀ।+

  • ਯਿਰਮਿਯਾਹ 29:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਹਾਂ, ਮੈਂ ਤੁਹਾਨੂੰ ਲੱਭ ਪਵਾਂਗਾ,’+ ਯਹੋਵਾਹ ਕਹਿੰਦਾ ਹੈ। ‘ਮੈਂ ਜਿਨ੍ਹਾਂ ਸਾਰੀਆਂ ਕੌਮਾਂ ਅਤੇ ਥਾਵਾਂ ਵਿਚ ਤੁਹਾਨੂੰ ਖਿੰਡਾ ਦਿੱਤਾ ਹੈ, ਮੈਂ ਉੱਥੋਂ ਤੁਹਾਨੂੰ ਸਾਰੇ ਬੰਦੀ ਬਣਾਏ ਲੋਕਾਂ ਨੂੰ ਇਕੱਠਾ ਕਰਾਂਗਾ,’+ ਯਹੋਵਾਹ ਕਹਿੰਦਾ ਹੈ। ‘ਮੈਂ ਤੁਹਾਨੂੰ ਉਸ ਜਗ੍ਹਾ ਵਾਪਸ ਲੈ ਆਵਾਂਗਾ ਜਿੱਥੋਂ ਮੈਂ ਤੁਹਾਨੂੰ ਬੰਦੀ ਬਣਾ ਕੇ ਘੱਲ ਦਿੱਤਾ ਸੀ।’+

  • ਯਿਰਮਿਯਾਹ 32:44
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 44 “‘ਬਿਨਯਾਮੀਨ ਦੇ ਇਲਾਕੇ ਵਿਚ, ਯਰੂਸ਼ਲਮ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ, ਯਹੂਦਾਹ ਦੇ ਸ਼ਹਿਰਾਂ ਵਿਚ,+ ਪਹਾੜੀ ਇਲਾਕਿਆਂ ਦੇ ਸ਼ਹਿਰਾਂ ਵਿਚ, ਨੀਵੇਂ ਇਲਾਕਿਆਂ ਦੇ ਸ਼ਹਿਰਾਂ ਵਿਚ+ ਅਤੇ ਦੱਖਣ ਦੇ ਸ਼ਹਿਰਾਂ ਵਿਚ ਪੈਸੇ ਨਾਲ ਖੇਤ ਖ਼ਰੀਦੇ ਜਾਣਗੇ, ਕਾਨੂੰਨੀ ਲਿਖਤਾਂ ਤਿਆਰ ਕਰ ਕੇ ਉਨ੍ਹਾਂ ʼਤੇ ਮੁਹਰ ਲਾਈ ਜਾਵੇਗੀ ਅਤੇ ਗਵਾਹਾਂ ਨੂੰ ਬੁਲਾਇਆ ਜਾਵੇਗਾ+ ਕਿਉਂਕਿ ਮੈਂ ਉਨ੍ਹਾਂ ਦੇ ਬੰਦੀ ਬਣਾਏ ਲੋਕਾਂ ਨੂੰ ਵਾਪਸ ਲਿਆਵਾਂਗਾ,’+ ਯਹੋਵਾਹ ਕਹਿੰਦਾ ਹੈ।”

  • ਹਿਜ਼ਕੀਏਲ 20:42
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 42 “‘ਅਤੇ ਜਦ ਮੈਂ ਤੁਹਾਨੂੰ ਇਜ਼ਰਾਈਲ ਦੇਸ਼ ਵਿਚ ਵਾਪਸ ਲਿਆਵਾਂਗਾ+ ਜਿਸ ਨੂੰ ਦੇਣ ਦੀ ਸਹੁੰ ਮੈਂ ਤੁਹਾਡੇ ਪਿਉ-ਦਾਦਿਆਂ ਨਾਲ ਖਾਧੀ ਸੀ, ਤਾਂ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।+

  • ਆਮੋਸ 9:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਮੈਂ ਆਪਣੀ ਪਰਜਾ ਇਜ਼ਰਾਈਲ ਨੂੰ ਗ਼ੁਲਾਮੀ ਵਿੱਚੋਂ ਕੱਢ ਕੇ ਵਾਪਸ ਲੈ ਆਵਾਂਗਾ,+

      ਉਹ ਬਰਬਾਦ ਸ਼ਹਿਰਾਂ ਨੂੰ ਦੁਬਾਰਾ ਬਣਾਉਣਗੇ ਅਤੇ ਉਨ੍ਹਾਂ ਵਿਚ ਵੱਸਣਗੇ;+

      ਉਹ ਅੰਗੂਰਾਂ ਦੇ ਬਾਗ਼ ਲਾਉਣਗੇ ਅਤੇ ਉਨ੍ਹਾਂ ਦਾ ਦਾਖਰਸ ਪੀਣਗੇ,+

      ਉਹ ਬਾਗ਼ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ।’+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ