-
ਬਿਵਸਥਾ ਸਾਰ 30:8-10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 “ਫਿਰ ਤੁਸੀਂ ਯਹੋਵਾਹ ਵੱਲ ਮੁੜੋਗੇ ਅਤੇ ਉਸ ਦੀ ਗੱਲ ਸੁਣੋਗੇ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋਗੇ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦੇ ਰਿਹਾ ਹਾਂ। 9 ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾ ਕੇ ਤੁਹਾਨੂੰ ਬਹੁਤ ਖ਼ੁਸ਼ਹਾਲ ਬਣਾਏਗਾ,+ ਤੁਹਾਨੂੰ ਬਹੁਤ ਸਾਰੇ ਬੱਚਿਆਂ ਦੀ ਦਾਤ ਬਖ਼ਸ਼ੇਗਾ ਅਤੇ ਤੁਹਾਡੇ ਪਾਲਤੂ ਪਸ਼ੂ ਅਤੇ ਤੁਹਾਡੀ ਜ਼ਮੀਨ ਦੀ ਪੈਦਾਵਾਰ ਵਧਾਏਗਾ। ਤੁਹਾਨੂੰ ਖ਼ੁਸ਼ਹਾਲ ਬਣਾਉਣ ਵਿਚ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ, ਜਿਵੇਂ ਉਸ ਨੂੰ ਤੁਹਾਡੇ ਪਿਉ-ਦਾਦਿਆਂ ਨੂੰ ਖ਼ੁਸ਼ਹਾਲ ਬਣਾਉਣ ਵਿਚ ਖ਼ੁਸ਼ੀ ਹੋਈ ਸੀ+ 10 ਕਿਉਂਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਸੁਣੋਗੇ ਅਤੇ ਇਸ ਕਾਨੂੰਨ ਦੀ ਕਿਤਾਬ ਵਿਚ ਲਿਖੇ ਉਸ ਦੇ ਹੁਕਮਾਂ ਤੇ ਨਿਯਮਾਂ ਦੀ ਪਾਲਣਾ ਕਰੋਗੇ ਅਤੇ ਆਪਣੇ ਪੂਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਆਪਣੇ ਪਰਮੇਸ਼ੁਰ ਯਹੋਵਾਹ ਵੱਲ ਵਾਪਸ ਆਓਗੇ।+
-
-
ਹਿਜ਼ਕੀਏਲ 36:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਮੈਂ ਆਪਣੀ ਸ਼ਕਤੀ ਨਾਲ ਤੁਹਾਡੀ ਸੋਚ ਬਦਲਾਂਗਾ ਤਾਂਕਿ ਤੁਸੀਂ ਮੇਰੇ ਨਿਯਮਾਂ ʼਤੇ ਚੱਲੋ।+ ਤੁਸੀਂ ਮੇਰੇ ਕਾਨੂੰਨਾਂ ਦੀ ਪਾਲਣਾ ਕਰੋਗੇ ਅਤੇ ਉਨ੍ਹਾਂ ਮੁਤਾਬਕ ਚੱਲੋਗੇ।
-