16 ਹੇ ਯਹੋਵਾਹ, ਤੂੰ ਹਮੇਸ਼ਾ ਨਿਆਂ ਮੁਤਾਬਕ ਕੰਮ ਕੀਤੇ ਹਨ।+ ਇਸ ਲਈ ਕਿਰਪਾ ਕਰ ਕੇ ਆਪਣੇ ਪਵਿੱਤਰ ਪਹਾੜ ਯਾਨੀ ਆਪਣੇ ਸ਼ਹਿਰ ਯਰੂਸ਼ਲਮ ਪ੍ਰਤੀ ਆਪਣਾ ਗੁੱਸਾ ਅਤੇ ਕ੍ਰੋਧ ਠੰਢਾ ਕਰ। ਸਾਡੇ ਪਾਪਾਂ ਅਤੇ ਸਾਡੇ ਪਿਉ-ਦਾਦਿਆਂ ਦੀਆਂ ਗ਼ਲਤੀਆਂ ਕਰਕੇ ਯਰੂਸ਼ਲਮ ਅਤੇ ਤੇਰੇ ਲੋਕ ਆਲੇ-ਦੁਆਲੇ ਦੇ ਸਾਰੇ ਲੋਕਾਂ ਵਿਚ ਬਦਨਾਮ ਹੋਏ ਹਨ।+