2 ਮੈਂ ਛੇ ਆਦਮੀਆਂ ਨੂੰ ਉੱਪਰਲੇ ਦਰਵਾਜ਼ੇ ਵੱਲੋਂ ਆਉਂਦੇ ਦੇਖਿਆ+ ਜੋ ਉੱਤਰ ਵੱਲ ਸੀ ਅਤੇ ਹਰੇਕ ਦੇ ਹੱਥ ਵਿਚ ਚਕਨਾਚੂਰ ਕਰਨ ਵਾਲਾ ਹਥਿਆਰ ਸੀ। ਉਨ੍ਹਾਂ ਦੇ ਨਾਲ ਇਕ ਆਦਮੀ ਸੀ ਜਿਸ ਨੇ ਮਲਮਲ ਦੇ ਕੱਪੜੇ ਪਾਏ ਹੋਏ ਸਨ ਅਤੇ ਉਸ ਦੇ ਲੱਕ ʼਤੇ ਲਿਖਾਰੀ ਦੀ ਕਲਮ-ਦਵਾਤ ਵਾਲੀ ਡੱਬੀ ਬੰਨ੍ਹੀ ਹੋਈ ਸੀ। ਉਹ ਸਾਰੇ ਅੰਦਰ ਆ ਕੇ ਤਾਂਬੇ ਦੀ ਵੇਦੀ+ ਦੇ ਲਾਗੇ ਖੜ੍ਹੇ ਹੋ ਗਏ।