ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 11:11, 12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਉਸ ਦਿਨ ਯਹੋਵਾਹ ਦੁਬਾਰਾ ਆਪਣਾ ਹੱਥ ਵਧਾ ਕੇ ਆਪਣੀ ਪਰਜਾ ਦੇ ਬਚੇ ਹੋਏ ਲੋਕਾਂ ਨੂੰ ਅੱਸ਼ੂਰ,+ ਮਿਸਰ,+ ਪਥਰੋਸ,+ ਕੂਸ਼,+ ਏਲਾਮ,+ ਸ਼ਿਨਾਰ,* ਹਮਾਥ ਅਤੇ ਸਮੁੰਦਰ ਦੇ ਟਾਪੂਆਂ ਤੋਂ ਵਾਪਸ ਲੈ ਆਵੇਗਾ।+ 12 ਉਹ ਕੌਮਾਂ ਲਈ ਝੰਡਾ ਖੜ੍ਹਾ ਕਰੇਗਾ ਅਤੇ ਇਜ਼ਰਾਈਲ ਦੇ ਖਿੰਡੇ ਹੋਇਆਂ ਨੂੰ ਇਕੱਠਾ ਕਰੇਗਾ+ ਅਤੇ ਉਹ ਧਰਤੀ ਦੇ ਚਾਰਾਂ ਕੋਨਿਆਂ ਤੋਂ ਯਹੂਦਾਹ ਦੇ ਤਿੱਤਰ-ਬਿੱਤਰ ਹੋਇਆਂ ਨੂੰ ਇਕੱਠਾ ਕਰੇਗਾ।+

  • ਯਿਰਮਿਯਾਹ 30:10, 11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 “ਹੇ ਮੇਰੇ ਸੇਵਕ ਯਾਕੂਬ, ਤੂੰ ਨਾ ਡਰ,” ਯਹੋਵਾਹ ਕਹਿੰਦਾ ਹੈ,

      “ਹੇ ਇਜ਼ਰਾਈਲ, ਤੂੰ ਖ਼ੌਫ਼ ਨਾ ਖਾਹ+

      ਕਿਉਂਕਿ ਮੈਂ ਤੈਨੂੰ ਦੂਰ ਦੇਸ਼ ਤੋਂ ਬਚਾ ਲਵਾਂਗਾ

      ਅਤੇ ਤੇਰੀ ਸੰਤਾਨ ਨੂੰ ਉਸ ਦੇਸ਼ ਤੋਂ ਜਿੱਥੇ ਉਸ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ ਹੈ।+

      ਯਾਕੂਬ ਵਾਪਸ ਆਵੇਗਾ ਅਤੇ ਅਮਨ-ਚੈਨ ਨਾਲ ਰਹੇਗਾ,

      ਉਨ੍ਹਾਂ ਨੂੰ ਕੋਈ ਨਹੀਂ ਡਰਾਵੇਗਾ।”+

      11 ਯਹੋਵਾਹ ਕਹਿੰਦਾ ਹੈ, “ਕਿਉਂਕਿ ਮੈਂ ਤੈਨੂੰ ਬਚਾਉਣ ਲਈ ਤੇਰੇ ਨਾਲ ਹਾਂ।

      ਮੈਂ ਉਨ੍ਹਾਂ ਸਾਰੀਆਂ ਕੌਮਾਂ ਨੂੰ ਖ਼ਤਮ ਕਰ ਦਿਆਂਗਾ ਜਿਨ੍ਹਾਂ ਵਿਚ ਮੈਂ ਤੈਨੂੰ ਖਿੰਡਾ ਦਿੱਤਾ ਹੈ,+

      ਪਰ ਮੈਂ ਤੈਨੂੰ ਖ਼ਤਮ ਨਹੀਂ ਕਰਾਂਗਾ।+

      ਮੈਂ ਤੈਨੂੰ ਜਾਇਜ਼ ਹੱਦ ਤਕ ਅਨੁਸ਼ਾਸਨ ਦਿਆਂਗਾ*

      ਅਤੇ ਤੈਨੂੰ ਸਜ਼ਾ ਦਿੱਤੇ ਬਿਨਾਂ ਨਹੀਂ ਛੱਡਾਂਗਾ।”+

  • ਹਿਜ਼ਕੀਏਲ 34:13, 14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਮੈਂ ਉਨ੍ਹਾਂ ਨੂੰ ਕੌਮਾਂ ਵਿੱਚੋਂ ਕੱਢ ਕੇ ਅਤੇ ਦੇਸ਼ਾਂ ਵਿੱਚੋਂ ਇਕੱਠਾ ਕਰ ਕੇ ਉਨ੍ਹਾਂ ਦੇ ਦੇਸ਼ ਵਾਪਸ ਲਿਆਵਾਂਗਾ। ਮੈਂ ਇਜ਼ਰਾਈਲ ਦੇ ਪਹਾੜਾਂ ਉੱਤੇ, ਪਾਣੀ ਦੇ ਚਸ਼ਮਿਆਂ ਕੋਲ ਅਤੇ ਦੇਸ਼ ਦੇ ਸਾਰੇ ਰਿਹਾਇਸ਼ੀ ਇਲਾਕਿਆਂ ਵਿਚ ਉਨ੍ਹਾਂ ਦਾ ਢਿੱਡ ਭਰਾਂਗਾ।+ 14 ਮੈਂ ਉਨ੍ਹਾਂ ਨੂੰ ਹਰੀ-ਭਰੀ ਚਰਾਂਦ ਵਿਚ ਚਰਾਵਾਂਗਾ। ਜਿਸ ਜਗ੍ਹਾ ਉਹ ਚਰਨਗੀਆਂ, ਉਹ ਜਗ੍ਹਾ ਇਜ਼ਰਾਈਲ ਦੇ ਉੱਚੇ ਪਹਾੜਾਂ ʼਤੇ ਹੋਵੇਗੀ।+ ਉਹ ਹਰੀਆਂ-ਭਰੀਆਂ ਚਰਾਂਦਾਂ ਵਿਚ ਬੈਠਣਗੀਆਂ+ ਅਤੇ ਇਜ਼ਰਾਈਲ ਦੇ ਪਹਾੜਾਂ ʼਤੇ ਸਭ ਤੋਂ ਵਧੀਆਂ ਚਰਾਂਦਾਂ ਵਿਚ ਚਰਨਗੀਆਂ।”

  • ਆਮੋਸ 9:14, 15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਮੈਂ ਆਪਣੀ ਪਰਜਾ ਇਜ਼ਰਾਈਲ ਨੂੰ ਗ਼ੁਲਾਮੀ ਵਿੱਚੋਂ ਕੱਢ ਕੇ ਵਾਪਸ ਲੈ ਆਵਾਂਗਾ,+

      ਉਹ ਬਰਬਾਦ ਸ਼ਹਿਰਾਂ ਨੂੰ ਦੁਬਾਰਾ ਬਣਾਉਣਗੇ ਅਤੇ ਉਨ੍ਹਾਂ ਵਿਚ ਵੱਸਣਗੇ;+

      ਉਹ ਅੰਗੂਰਾਂ ਦੇ ਬਾਗ਼ ਲਾਉਣਗੇ ਅਤੇ ਉਨ੍ਹਾਂ ਦਾ ਦਾਖਰਸ ਪੀਣਗੇ,+

      ਉਹ ਬਾਗ਼ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ।’+

      15 ‘ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਿਚ ਲਾਵਾਂਗਾ

      ਅਤੇ ਉਹ ਆਪਣੇ ਦੇਸ਼ ਵਿੱਚੋਂ ਫਿਰ ਕਦੇ ਜੜ੍ਹੋਂ ਨਹੀਂ ਪੁੱਟੇ ਜਾਣਗੇ

      ਜੋ ਮੈਂ ਉਨ੍ਹਾਂ ਨੂੰ ਦਿੱਤਾ ਹੈ,’+ ਤੁਹਾਡਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ।”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ