ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 3:18-23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਉਸ ਦਿਨ ਯਹੋਵਾਹ ਉਨ੍ਹਾਂ ਦੀਆਂ ਇਹ ਸੋਹਣੀਆਂ-ਸੋਹਣੀਆਂ ਚੀਜ਼ਾਂ ਖੋਹ ਲਵੇਗਾ:

      ਪਜੇਬਾਂ, ਮੱਥੇ ਦੀਆਂ ਲੜੀਆਂ ਅਤੇ ਚੰਦ ਦੀ ਫਾੜੀ ਵਰਗੇ ਗਹਿਣੇ,+

      19 ਝੁਮਕੇ, ਕੰਗਣ ਅਤੇ ਘੁੰਡ,

      20 ਚੁੰਨੀਆਂ, ਝਾਂਜਰਾਂ, ਸਜਾਵਟੀ ਕਮਰਬੰਦ,*

      ਅਤਰਦਾਨੀਆਂ ਤੇ ਤਵੀਤ,*

      21 ਮੁੰਦਰੀਆਂ ਤੇ ਨੱਥਾਂ,

      22 ਖ਼ਾਸ ਮੌਕੇ ʼਤੇ ਪਾਉਣ ਵਾਲੇ ਕੱਪੜੇ, ਕੁੜਤੇ, ਚੋਗੇ ਅਤੇ ਬਟੂਏ,

      23 ਹੱਥਾਂ ਵਾਲੇ ਸ਼ੀਸ਼ੇ+ ਅਤੇ ਮਲਮਲ ਦੇ ਕੱਪੜੇ,*

      ਪਗੜੀਆਂ ਅਤੇ ਘੁੰਡ।

  • ਯਿਰਮਿਯਾਹ 4:30
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 30 ਹੁਣ ਜਦ ਤੂੰ ਤਬਾਹ ਹੋ ਚੁੱਕੀ ਹੈਂ, ਤਾਂ ਤੂੰ ਕੀ ਕਰੇਂਗੀ?

      ਤੂੰ ਸੁਰਖ਼ ਲਾਲ ਰੰਗ ਦੇ ਕੱਪੜੇ ਪਾਉਂਦੀ ਹੁੰਦੀ ਸੀ

      ਅਤੇ ਸੋਨੇ ਦੇ ਗਹਿਣਿਆਂ ਨਾਲ ਖ਼ੁਦ ਨੂੰ ਸ਼ਿੰਗਾਰਦੀ ਸੀ

      ਅਤੇ ਆਪਣੀਆਂ ਅੱਖਾਂ ਵਿਚ ਸੁਰਮਾ ਪਾਉਂਦੀ ਸੀ ਤਾਂਕਿ ਉਹ ਵੱਡੀਆਂ ਦਿਸਣ।

      ਪਰ ਤੂੰ ਬੇਕਾਰ ਹੀ ਖ਼ੁਦ ਨੂੰ ਸ਼ਿੰਗਾਰਦੀ ਰਹੀ+

      ਕਿਉਂਕਿ ਤੇਰੀ ਹਵਸ ਦੇ ਪੁਜਾਰੀਆਂ ਨੇ ਤੈਨੂੰ ਠੁਕਰਾ ਦਿੱਤਾ ਹੈ;

      ਹੁਣ ਉਹ ਤੇਰੇ ਖ਼ੂਨ ਦੇ ਪਿਆਸੇ ਹਨ।+

  • ਹਿਜ਼ਕੀਏਲ 16:39
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 39 ਮੈਂ ਤੈਨੂੰ ਉਨ੍ਹਾਂ ਦੇ ਹੱਥਾਂ ਵਿਚ ਦੇ ਦਿਆਂਗਾ। ਉਹ ਤੇਰੇ ਟਿੱਲੇ ਢਾਹ ਦੇਣਗੇ, ਤੇਰੀਆਂ ਉੱਚੀਆਂ ਥਾਵਾਂ ਡੇਗ ਦੇਣਗੇ,+ ਤੇਰੇ ਕੱਪੜੇ ਲਾਹ ਸੁੱਟਣਗੇ,+ ਤੇਰੇ ਸੋਹਣੇ-ਸੋਹਣੇ ਗਹਿਣੇ ਲੈ ਲੈਣਗੇ+ ਅਤੇ ਤੈਨੂੰ ਪੂਰੀ ਤਰ੍ਹਾਂ ਨੰਗਾ ਕਰ ਦੇਣਗੇ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ