9 ਯਹੋਵਾਹ ਇਹ ਕਹਿੰਦਾ ਹੈ,
‘ਸੋਰ ਨੇ ਵਾਰ-ਵਾਰ ਬਗਾਵਤ ਕੀਤੀ,+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾ
ਕਿਉਂਕਿ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਬੰਦੀ ਬਣਾ ਕੇ ਅਦੋਮ ਦੇ ਹਵਾਲੇ ਕੀਤਾ
ਅਤੇ ਆਪਣੇ ਭਰਾਵਾਂ ਨਾਲ ਕੀਤੇ ਇਕਰਾਰ ਨੂੰ ਯਾਦ ਨਹੀਂ ਰੱਖਿਆ।+
10 ਇਸ ਲਈ ਮੈਂ ਸੋਰ ਦੀ ਕੰਧ ʼਤੇ ਅੱਗ ਘੱਲਾਂਗਾ,
ਇਹ ਉਸ ਦੇ ਕਿਲਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।’+