46 “‘ਤੇਰੀ ਵੱਡੀ ਭੈਣ ਸਾਮਰਿਯਾ+ ਹੈ ਜੋ ਆਪਣੀਆਂ ਧੀਆਂ ਨਾਲ ਤੇਰੇ ਉੱਤਰ ਵਿਚ ਵੱਸਦੀ ਹੈ+ ਅਤੇ ਤੇਰੀ ਛੋਟੀ ਭੈਣ ਸਦੂਮ+ ਆਪਣੀਆਂ ਧੀਆਂ+ ਨਾਲ ਤੇਰੇ ਦੱਖਣ ਵਿਚ ਵੱਸਦੀ ਹੈ। 47 ਤੂੰ ਨਾ ਸਿਰਫ਼ ਉਨ੍ਹਾਂ ਦੇ ਰਾਹਾਂ ʼਤੇ ਤੁਰੀ ਅਤੇ ਉਨ੍ਹਾਂ ਵਰਗੇ ਘਿਣਾਉਣੇ ਕੰਮ ਕੀਤੇ, ਸਗੋਂ ਤੂੰ ਥੋੜ੍ਹੇ ਹੀ ਸਮੇਂ ਵਿਚ ਉਨ੍ਹਾਂ ਤੋਂ ਵੀ ਜ਼ਿਆਦਾ ਬਦਚਲਣ ਬਣ ਗਈ।+