-
ਦਾਨੀਏਲ 5:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਤੇਰੇ ਰਾਜ ਵਿਚ ਇਕ ਆਦਮੀ* ਹੈ ਜਿਸ ਵਿਚ ਪਵਿੱਤਰ ਦੇਵਤਿਆਂ ਦੀ ਸ਼ਕਤੀ ਹੈ। ਤੇਰੇ ਪਿਤਾ ਦੇ ਦਿਨਾਂ ਵਿਚ ਉਸ ਆਦਮੀ ਵਿਚ ਦੇਵਤਿਆਂ ਵਾਂਗ ਗਿਆਨ, ਡੂੰਘੀ ਸਮਝ ਅਤੇ ਬੁੱਧ ਪਾਈ ਗਈ ਸੀ।+ ਹੇ ਮਹਾਰਾਜ, ਤੇਰੇ ਪਿਤਾ ਰਾਜਾ ਨਬੂਕਦਨੱਸਰ ਨੇ ਉਸ ਨੂੰ ਜਾਦੂਗਰੀ ਕਰਨ ਵਾਲੇ ਪੁਜਾਰੀਆਂ, ਤਾਂਤ੍ਰਿਕਾਂ, ਕਸਦੀਆਂ* ਅਤੇ ਜੋਤਸ਼ੀਆਂ ਦਾ ਪ੍ਰਧਾਨ ਬਣਾਇਆ ਸੀ।+ ਹਾਂ, ਤੇਰੇ ਪਿਤਾ ਨੇ ਇਸ ਤਰ੍ਹਾਂ ਕੀਤਾ ਸੀ। 12 ਉਹ ਆਦਮੀ ਦਾਨੀਏਲ, ਜਿਸ ਦਾ ਨਾਂ ਰਾਜੇ ਨੇ ਬੇਲਟਸ਼ੱਸਰ ਰੱਖਿਆ ਸੀ,+ ਬਹੁਤ ਸਿਆਣਾ, ਗਿਆਨਵਾਨ ਅਤੇ ਸਮਝਦਾਰ ਸੀ ਜਿਸ ਕਰਕੇ ਉਹ ਸੁਪਨਿਆਂ ਦਾ ਮਤਲਬ ਦੱਸ ਸਕਦਾ ਸੀ, ਬੁਝਾਰਤਾਂ ਬੁੱਝ ਸਕਦਾ ਸੀ ਅਤੇ ਗੁੰਝਲਦਾਰ ਸਮੱਸਿਆਵਾਂ ਸੁਲਝਾ ਸਕਦਾ ਸੀ।*+ ਇਸ ਲਈ ਹੁਣ ਦਾਨੀਏਲ ਨੂੰ ਬੁਲਾ ਅਤੇ ਉਹ ਤੈਨੂੰ ਇਸ ਦਾ ਮਤਲਬ ਸਮਝਾਵੇਗਾ।”
-