-
ਦਾਨੀਏਲ 5:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਦਾਖਰਸ ਦੇ ਨਸ਼ੇ ਵਿਚ ਬੇਲਸ਼ੱਸਰ ਨੇ ਹੁਕਮ ਦਿੱਤਾ ਕਿ ਸੋਨੇ ਅਤੇ ਚਾਂਦੀ ਦੇ ਉਹ ਭਾਂਡੇ ਲਿਆਏ ਜਾਣ ਜੋ ਉਸ ਦਾ ਪਿਤਾ* ਨਬੂਕਦਨੱਸਰ ਯਰੂਸ਼ਲਮ ਦੇ ਮੰਦਰ ਵਿੱਚੋਂ ਚੁੱਕ ਕੇ ਲਿਆਇਆ ਸੀ+ ਤਾਂਕਿ ਉਹ, ਉਸ ਦੇ ਉੱਚ ਅਧਿਕਾਰੀ, ਉਸ ਦੀਆਂ ਰਖੇਲਾਂ ਅਤੇ ਉਸ ਦੀਆਂ ਦੂਸਰੀਆਂ ਪਤਨੀਆਂ ਉਨ੍ਹਾਂ ਭਾਂਡਿਆਂ ਵਿਚ ਪੀਣ। 3 ਫਿਰ ਉਹ ਸੋਨੇ ਦੇ ਭਾਂਡੇ ਲਿਆਏ ਜੋ ਯਰੂਸ਼ਲਮ ਵਿਚ ਪਰਮੇਸ਼ੁਰ ਦੇ ਭਵਨ ਦੇ ਮੰਦਰ ਵਿੱਚੋਂ ਚੁੱਕ ਕੇ ਲਿਆਂਦੇ ਗਏ ਸਨ ਅਤੇ ਰਾਜੇ, ਉਸ ਦੇ ਉੱਚ ਅਧਿਕਾਰੀਆਂ, ਉਸ ਦੀਆਂ ਰਖੇਲਾਂ ਅਤੇ ਉਸ ਦੀਆਂ ਦੂਸਰੀਆਂ ਪਤਨੀਆਂ ਨੇ ਉਨ੍ਹਾਂ ਵਿਚ ਪੀਤਾ।
-