8 ਮੈਂ ਅਜੇ ਸਿੰਗਾਂ ਨੂੰ ਧਿਆਨ ਨਾਲ ਦੇਖ ਹੀ ਰਿਹਾ ਸੀ ਕਿ ਇਕ ਛੋਟਾ ਜਿਹਾ ਸਿੰਗ+ ਉਨ੍ਹਾਂ ਸਿੰਗਾਂ ਦੇ ਵਿਚਕਾਰ ਨਿਕਲ ਆਇਆ! ਫਿਰ ਪਹਿਲੇ ਸਿੰਗਾਂ ਵਿੱਚੋਂ ਤਿੰਨ ਸਿੰਗ ਉਸ ਛੋਟੇ ਸਿੰਗ ਦੇ ਸਾਮ੍ਹਣੇ ਪੁੱਟ ਦਿੱਤੇ ਗਏ। ਦੇਖੋ! ਉਸ ਸਿੰਗ ʼਤੇ ਇਨਸਾਨਾਂ ਵਰਗੀਆਂ ਅੱਖਾਂ ਸਨ ਅਤੇ ਉਸ ਦਾ ਇਕ ਮੂੰਹ ਸੀ ਜੋ ਹੰਕਾਰ ਭਰੀਆਂ ਗੱਲਾਂ ਬੋਲ ਰਿਹਾ ਸੀ।+