-
ਦਾਨੀਏਲ 2:40-42ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
40 “ਫਿਰ ਚੌਥਾ ਰਾਜ ਲੋਹੇ ਵਾਂਗ ਮਜ਼ਬੂਤ ਹੋਵੇਗਾ।+ ਜਿਸ ਤਰ੍ਹਾਂ ਲੋਹਾ ਹਰ ਚੀਜ਼ ਨੂੰ ਚੂਰ-ਚੂਰ ਕਰ ਦਿੰਦਾ ਹੈ ਅਤੇ ਪੀਹ ਦਿੰਦਾ ਹੈ, ਹਾਂ, ਜਿਵੇਂ ਲੋਹਾ ਚਕਨਾਚੂਰ ਕਰ ਦਿੰਦਾ ਹੈ, ਇਸੇ ਤਰ੍ਹਾਂ ਇਹ ਰਾਜ ਇਨ੍ਹਾਂ ਸਾਰੇ ਰਾਜਾਂ ਨੂੰ ਚੂਰ-ਚੂਰ ਕਰ ਦੇਵੇਗਾ।+
41 “ਜਿਵੇਂ ਤੂੰ ਦੇਖਿਆ, ਉਸ ਮੂਰਤ ਦੇ ਪੈਰ ਅਤੇ ਉਸ ਦੀਆਂ ਉਂਗਲਾਂ ਕੁਝ ਲੋਹੇ ਅਤੇ ਕੁਝ ਘੁਮਿਆਰ ਦੀ ਮਿੱਟੀ ਦੀਆਂ ਸਨ, ਇਸੇ ਤਰ੍ਹਾਂ ਇਹ ਰਾਜ ਵੰਡਿਆ ਹੋਵੇਗਾ। ਪਰ ਫਿਰ ਵੀ ਇਹ ਰਾਜ ਲੋਹੇ ਵਾਂਗ ਕੁਝ ਸਖ਼ਤ ਹੋਵੇਗਾ, ਜਿਵੇਂ ਤੂੰ ਦੇਖਿਆ ਕਿ ਲੋਹਾ ਨਰਮ ਮਿੱਟੀ ਨਾਲ ਮਿਲਿਆ ਹੋਇਆ ਸੀ। 42 ਜਿਵੇਂ ਪੈਰਾਂ ਦੀਆਂ ਉਂਗਲਾਂ ਕੁਝ ਲੋਹੇ ਦੀਆਂ ਤੇ ਕੁਝ ਮਿੱਟੀ ਦੀਆਂ ਸਨ, ਇਸੇ ਤਰ੍ਹਾਂ ਇਹ ਰਾਜ ਕੁਝ ਹੱਦ ਤਕ ਮਜ਼ਬੂਤ ਹੋਵੇਗਾ ਅਤੇ ਕੁਝ ਹੱਦ ਤਕ ਕਮਜ਼ੋਰ ਹੋਵੇਗਾ।
-