ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਲੇਵੀਆਂ 26:5, 6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਤੇਰੀ ਫ਼ਸਲ ਇੰਨੀ ਜ਼ਿਆਦਾ ਹੋਵੇਗੀ ਕਿ ਤੂੰ ਇਸ ਦੀ ਗਹਾਈ ਅੰਗੂਰ ਤੋੜਨ ਦੇ ਮੌਸਮ ਤਕ ਕਰਦਾ ਰਹੇਂਗਾ ਅਤੇ ਅੰਗੂਰ ਤੋੜਨ ਦਾ ਕੰਮ ਬੀ ਬੀਜਣ ਦੇ ਸਮੇਂ ਤਕ ਚੱਲਦਾ ਰਹੇਗਾ; ਤੂੰ ਰੱਜ ਕੇ ਰੋਟੀ ਖਾਵੇਂਗਾ ਅਤੇ ਦੇਸ਼ ਵਿਚ ਬਿਨਾਂ ਕਿਸੇ ਡਰ ਦੇ ਵੱਸੇਂਗਾ।+ 6 ਮੈਂ ਦੇਸ਼ ਵਿਚ ਸ਼ਾਂਤੀ ਕਾਇਮ ਕਰਾਂਗਾ+ ਅਤੇ ਤੈਨੂੰ ਕੋਈ ਨਹੀਂ ਡਰਾਵੇਗਾ, ਇਸ ਲਈ ਤੂੰ ਆਰਾਮ ਨਾਲ ਲੰਮਾ ਪਵੇਂਗਾ;+ ਮੈਂ ਖੂੰਖਾਰ ਜੰਗਲੀ ਜਾਨਵਰਾਂ ਨੂੰ ਦੇਸ਼ ਵਿੱਚੋਂ ਭਜਾ ਦਿਆਂਗਾ ਅਤੇ ਕੋਈ ਤਲਵਾਰ ਤੇਰੇ ਦੇਸ਼ ਦੇ ਵਿਰੁੱਧ ਨਹੀਂ ਉੱਠੇਗੀ।

  • ਯਿਰਮਿਯਾਹ 23:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਉਸ ਦੇ ਦਿਨਾਂ ਵਿਚ ਯਹੂਦਾਹ ਨੂੰ ਬਚਾਇਆ ਜਾਵੇਗਾ+ ਅਤੇ ਇਜ਼ਰਾਈਲ ਸੁਰੱਖਿਅਤ ਵੱਸੇਗਾ।+ ਉਹ ਇਸ ਨਾਂ ਤੋਂ ਜਾਣਿਆ ਜਾਵੇਗਾ: “ਯਹੋਵਾਹ ਸਾਨੂੰ ਧਰਮੀ ਠਹਿਰਾਉਂਦਾ ਹੈ।”+

  • ਮੀਕਾਹ 4:3, 4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  3 ਉਹ ਬਹੁਤ ਸਾਰੀਆਂ ਕੌਮਾਂ ਦਾ ਫ਼ੈਸਲਾ ਕਰੇਗਾ+

      ਅਤੇ ਦੂਰ-ਦੁਰੇਡੀਆਂ ਤਾਕਤਵਰ ਕੌਮਾਂ ਦੇ ਮਸਲੇ ਹੱਲ ਕਰੇਗਾ।

      ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹਲ਼ ਦੇ ਫਾਲੇ ਬਣਾਉਣਗੇ

      ਅਤੇ ਆਪਣੇ ਬਰਛਿਆਂ ਨੂੰ ਦਾਤ।+

      ਕੌਮ ਕੌਮ ਦੇ ਖ਼ਿਲਾਫ਼ ਤਲਵਾਰ ਨਹੀਂ ਚੁੱਕੇਗੀ

      ਅਤੇ ਉਹ ਫਿਰ ਕਦੀ ਵੀ ਲੜਾਈ ਕਰਨੀ ਨਹੀਂ ਸਿੱਖਣਗੇ।+

       4 ਉਹ ਆਪੋ-ਆਪਣੀ ਅੰਗੂਰੀ ਵੇਲ ਅਤੇ ਅੰਜੀਰ ਦੇ ਦਰਖ਼ਤ ਹੇਠ ਬੈਠਣਗੇ*+

      ਅਤੇ ਉਨ੍ਹਾਂ ਨੂੰ ਕੋਈ ਨਹੀਂ ਡਰਾਵੇਗਾ+

      ਕਿਉਂਕਿ ਸੈਨਾਵਾਂ ਦੇ ਯਹੋਵਾਹ ਨੇ ਆਪਣੇ ਮੂੰਹੋਂ ਇਹ ਗੱਲ ਕਹੀ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ