6 ਯਹੋਵਾਹ ਇਹ ਕਹਿੰਦਾ ਹੈ,
‘ਇਜ਼ਰਾਈਲ ਨੇ ਵਾਰ-ਵਾਰ ਬਗਾਵਤ ਕੀਤੀ,+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾ
ਕਿਉਂਕਿ ਉਹ ਧਰਮੀ ਨੂੰ ਚਾਂਦੀ ਲਈ
ਅਤੇ ਗ਼ਰੀਬ ਨੂੰ ਜੁੱਤੀਆਂ ਦੇ ਜੋੜੇ ਲਈ ਵੇਚਦੇ ਹਨ।+
7 ਉਹ ਗ਼ਰੀਬਾਂ ਦੇ ਸਿਰ ਮਿੱਟੀ ਵਿਚ ਮਧੋਲਦੇ ਹਨ+
ਅਤੇ ਹਲੀਮ ਲੋਕਾਂ ਦਾ ਰਾਹ ਰੋਕਦੇ ਹਨ।+
ਪਿਉ-ਪੁੱਤ ਇੱਕੋ ਹੀ ਕੁੜੀ ਨਾਲ ਸੰਬੰਧ ਬਣਾਉਂਦੇ ਹਨ
ਅਤੇ ਮੇਰੇ ਪਵਿੱਤਰ ਨਾਂ ਨੂੰ ਪਲੀਤ ਕਰਦੇ ਹਨ।