-
ਯਹੋਸ਼ੁਆ 7:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਕੱਲ੍ਹ ਸਵੇਰੇ ਤੁਸੀਂ ਆਪੋ-ਆਪਣੇ ਗੋਤ ਅਨੁਸਾਰ ਹਾਜ਼ਰ ਹੋਇਓ। ਯਹੋਵਾਹ ਜਿਸ ਗੋਤ ਨੂੰ ਚੁਣੇਗਾ,+ ਉਸ ਗੋਤ ਦੇ ਘਰਾਣੇ ਇਕ-ਇਕ ਕਰ ਕੇ ਨੇੜੇ ਆਉਣ। ਜਿਸ ਘਰਾਣੇ ਨੂੰ ਯਹੋਵਾਹ ਚੁਣੇਗਾ, ਉਸ ਦੇ ਪਰਿਵਾਰ ਇਕ-ਇਕ ਕਰ ਕੇ ਨੇੜੇ ਆਉਣ ਅਤੇ ਜਿਸ ਪਰਿਵਾਰ ਨੂੰ ਯਹੋਵਾਹ ਚੁਣੇਗਾ, ਉਸ ਦੇ ਆਦਮੀ ਇਕ-ਇਕ ਕਰ ਕੇ ਨੇੜੇ ਆਉਣ।
-
-
ਯਹੋਸ਼ੁਆ 7:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਅਖ਼ੀਰ ਉਸ ਨੇ ਜ਼ਬਦੀ ਦੇ ਪਰਿਵਾਰ ਦੇ ਆਦਮੀਆਂ ਨੂੰ ਇਕ-ਇਕ ਕਰ ਕੇ ਨੇੜੇ ਆਉਣ ਲਈ ਕਿਹਾ ਅਤੇ ਯਹੂਦਾਹ ਦੇ ਗੋਤ ਵਿੱਚੋਂ ਕਰਮੀ ਦਾ ਪੁੱਤਰ ਆਕਾਨ ਚੁਣਿਆ ਗਿਆ+ ਜੋ ਜ਼ਬਦੀ ਦਾ ਪੋਤਾ ਤੇ ਜ਼ਰਾਹ ਦਾ ਪੜਪੋਤਾ ਸੀ।
-
-
1 ਸਮੂਏਲ 14:42, 43ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
42 ਹੁਣ ਸ਼ਾਊਲ ਨੇ ਕਿਹਾ: “ਗੁਣੇ ਪਾ ਕੇ ਦੇਖੋ+ ਕਿ ਕਿਸ ਨੇ ਪਾਪ ਕੀਤਾ ਹੈ, ਮੈਂ ਜਾਂ ਮੇਰੇ ਪੁੱਤਰ ਯੋਨਾਥਾਨ ਨੇ।” ਗੁਣਾ ਪਾਉਣ ਤੇ ਯੋਨਾਥਾਨ ਦਾ ਨਾਂ ਨਿਕਲਿਆ। 43 ਫਿਰ ਸ਼ਾਊਲ ਨੇ ਯੋਨਾਥਾਨ ਨੂੰ ਕਿਹਾ: “ਦੱਸ ਮੈਨੂੰ, ਤੂੰ ਕੀ ਕੀਤਾ ਹੈ?” ਯੋਨਾਥਾਨ ਨੇ ਉਸ ਨੂੰ ਦੱਸਿਆ: “ਮੈਂ ਬੱਸ ਆਪਣੇ ਹੱਥ ਵਿਚਲੇ ਡੰਡੇ ਦੇ ਸਿਰੇ ਤੋਂ ਮਾੜਾ ਜਿਹਾ ਸ਼ਹਿਦ ਲੈ ਕੇ ਚੱਖਿਆ ਸੀ।+ ਹੁਣ ਮੈਂ ਤੁਹਾਡੇ ਸਾਮ੍ਹਣੇ ਖੜ੍ਹਾ ਹਾਂ! ਮੈਂ ਮਰਨ ਲਈ ਤਿਆਰ ਹਾਂ!”
-