7 ਇਸ ਲਈ ਦੇਖ! ਯਹੋਵਾਹ ਉਨ੍ਹਾਂ ਵਿਰੁੱਧ
ਦਰਿਆ ਦੇ ਜ਼ੋਰਦਾਰ ਅਤੇ ਵਿਸ਼ਾਲ ਪਾਣੀਆਂ ਨੂੰ ਲਿਆਵੇਗਾ,
ਹਾਂ, ਅੱਸ਼ੂਰ ਦੇ ਰਾਜੇ+ ਅਤੇ ਉਸ ਦੀ ਸਾਰੀ ਸ਼ਾਨੋ-ਸ਼ੌਕਤ ਨੂੰ।
ਉਹ ਉਸ ਦੀਆਂ ਨਦੀਆਂ ਦੇ ਸਾਰੇ ਤਲਾਂ ਉੱਤੇ ਆਵੇਗਾ
ਅਤੇ ਉਸ ਦੇ ਸਾਰੇ ਕੰਢਿਆਂ ਉੱਪਰੋਂ ਦੀ ਵਗੇਗਾ
8 ਅਤੇ ਯਹੂਦਾਹ ਨੂੰ ਆਪਣੀ ਲਪੇਟ ਵਿਚ ਲੈ ਲਵੇਗਾ।
ਉਹ ਹੜ੍ਹ ਬਣ ਕੇ ਵਗੇਗਾ ਅਤੇ ਗਰਦਨ ਤਕ ਚੜ੍ਹ ਜਾਵੇਗਾ;+
ਹੇ ਇੰਮਾਨੂਏਲ,+
ਉਸ ਦੇ ਫੈਲੇ ਹੋਏ ਖੰਭਾਂ ਨਾਲ ਤੇਰਾ ਪੂਰਾ ਦੇਸ਼ ਢਕ ਜਾਵੇਗਾ!”