-
ਜ਼ਬੂਰ 105:8-11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਉਹ ਆਪਣਾ ਇਕਰਾਰ ਸਦਾ ਯਾਦ ਰੱਖਦਾ ਹੈ,+
ਉਹ ਵਾਅਦਾ ਜੋ ਉਸ ਨੇ ਹਜ਼ਾਰਾਂ ਪੀੜ੍ਹੀਆਂ ਨਾਲ ਕੀਤਾ ਸੀ,*+
9 ਉਹ ਇਕਰਾਰ ਜੋ ਉਸ ਨੇ ਅਬਰਾਹਾਮ ਨਾਲ ਕੀਤਾ ਸੀ,+
ਨਾਲੇ ਉਹ ਸਹੁੰ ਜੋ ਉਸ ਨੇ ਇਸਹਾਕ ਨਾਲ ਖਾਧੀ ਸੀ,+
10 ਉਸ ਨੇ ਇਸ ਨੂੰ ਯਾਕੂਬ ਲਈ ਇਕ ਫ਼ਰਮਾਨ ਵਜੋਂ
ਅਤੇ ਇਜ਼ਰਾਈਲ ਲਈ ਹਮੇਸ਼ਾ ਰਹਿਣ ਵਾਲੇ ਇਕਰਾਰ ਵਜੋਂ ਠਹਿਰਾ ਦਿੱਤਾ
11 ਅਤੇ ਕਿਹਾ: “ਮੈਂ ਤੈਨੂੰ ਕਨਾਨ ਦੇਸ਼ ਦਿਆਂਗਾ+
ਜੋ ਤੇਰੇ ਹਿੱਸੇ ਦੀ ਵਿਰਾਸਤ ਹੈ।”+
-
-
ਰਸੂਲਾਂ ਦੇ ਕੰਮ 3:25, 26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਤੁਸੀਂ ਨਬੀਆਂ ਦੇ ਪੁੱਤਰ ਅਤੇ ਉਸ ਇਕਰਾਰ ਦੇ ਵਾਰਸ ਹੋ ਜੋ ਪਰਮੇਸ਼ੁਰ ਨੇ ਤੁਹਾਡੇ ਪਿਉ-ਦਾਦਿਆਂ ਨਾਲ ਕੀਤਾ ਸੀ।+ ਉਸ ਨੇ ਅਬਰਾਹਾਮ ਨੂੰ ਕਿਹਾ ਸੀ: ‘ਤੇਰੀ ਸੰਤਾਨ* ਦੇ ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਬਰਕਤਾਂ ਮਿਲਣਗੀਆਂ।’+ 26 ਪਰਮੇਸ਼ੁਰ ਨੇ ਆਪਣੇ ਸੇਵਕ ਨੂੰ ਚੁਣ ਕੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਘੱਲਿਆ+ ਕਿ ਉਹ ਤੁਹਾਨੂੰ ਸਾਰਿਆਂ ਨੂੰ ਬੁਰੇ ਕੰਮਾਂ ਤੋਂ ਮੋੜੇ ਤੇ ਬਰਕਤ ਦੇਵੇ।”
-