-
ਜ਼ਬੂਰ 22:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਧਰਤੀ ਦਾ ਕੋਨਾ-ਕੋਨਾ ਯਹੋਵਾਹ ਨੂੰ ਯਾਦ ਕਰੇਗਾ ਅਤੇ ਉਸ ਵੱਲ ਮੁੜੇਗਾ।
ਕੌਮਾਂ ਦੇ ਸਾਰੇ ਪਰਿਵਾਰ ਉਸ ਅੱਗੇ ਗੋਡੇ ਟੇਕਣਗੇ।+
-
-
ਯਸਾਯਾਹ 2:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਆਖ਼ਰੀ ਦਿਨਾਂ ਵਿਚ ਇਵੇਂ ਹੋਵੇਗਾ,
ਉਹ ਪਹਾੜ ਜਿਸ ਉੱਤੇ ਯਹੋਵਾਹ ਦਾ ਘਰ ਹੈ
ਸਾਰੇ ਪਹਾੜਾਂ ਤੋਂ ਉੱਪਰ ਪੱਕੇ ਤੌਰ ਤੇ ਕਾਇਮ ਹੋਵੇਗਾ+
ਅਤੇ ਉਹ ਸਾਰੀਆਂ ਪਹਾੜੀਆਂ ਨਾਲੋਂ ਉੱਚਾ ਕੀਤਾ ਜਾਵੇਗਾ
ਅਤੇ ਸਾਰੀਆਂ ਕੌਮਾਂ ਉਸ ਪਹਾੜ ਵੱਲ ਆਉਣਗੀਆਂ।+
3 ਅਤੇ ਬਹੁਤ ਸਾਰੀਆਂ ਕੌਮਾਂ ਆਉਣਗੀਆਂ ਅਤੇ ਕਹਿਣਗੀਆਂ:
“ਆਓ ਆਪਾਂ ਯਹੋਵਾਹ ਦੇ ਪਹਾੜ ʼਤੇ ਚੜ੍ਹੀਏ
ਅਤੇ ਯਾਕੂਬ ਦੇ ਪਰਮੇਸ਼ੁਰ ਦੇ ਘਰ ਨੂੰ ਚਲੀਏ।+
ਉਹ ਸਾਨੂੰ ਆਪਣੇ ਰਾਹ ਸਿਖਾਵੇਗਾ
ਅਤੇ ਅਸੀਂ ਉਸ ਦੇ ਰਾਹਾਂ ʼਤੇ ਚੱਲਾਂਗੇ।”+
-