-
ਮਰਕੁਸ 5:11-17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਉੱਥੇ ਪਹਾੜ ਉੱਤੇ ਸੂਰਾਂ+ ਦਾ ਵੱਡਾ ਝੁੰਡ ਚਰ ਰਿਹਾ ਸੀ।+ 12 ਇਸ ਲਈ ਦੁਸ਼ਟ ਦੂਤਾਂ ਨੇ ਉਸ ਅੱਗੇ ਬੇਨਤੀ ਕੀਤੀ: “ਸਾਨੂੰ ਸੂਰਾਂ ਵਿਚ ਜਾਣ ਦੀ ਇਜਾਜ਼ਤ ਦੇ।” 13 ਉਸ ਨੇ ਉਨ੍ਹਾਂ ਨੂੰ ਇਜਾਜ਼ਤ ਦੇ ਦਿੱਤੀ। ਉਸੇ ਵੇਲੇ ਦੁਸ਼ਟ ਦੂਤ ਨਿਕਲ ਕੇ ਸੂਰਾਂ ਨੂੰ ਚਿੰਬੜ ਗਏ। ਤਕਰੀਬਨ 2,000 ਸੂਰਾਂ ਦਾ ਝੁੰਡ ਤੇਜ਼-ਤੇਜ਼ ਭੱਜਣ ਲੱਗ ਪਿਆ ਅਤੇ ਉਨ੍ਹਾਂ ਨੇ ਪਹਾੜੋਂ ਝੀਲ ਵਿਚ ਛਾਲਾਂ ਮਾਰ ਦਿੱਤੀਆਂ ਅਤੇ ਸਾਰੇ ਸੂਰ ਝੀਲ ਵਿਚ ਡੁੱਬ ਗਏ। 14 ਪਰ ਉਨ੍ਹਾਂ ਦੇ ਚਰਵਾਹੇ ਭੱਜ ਗਏ ਅਤੇ ਉਨ੍ਹਾਂ ਨੇ ਸ਼ਹਿਰ ਤੇ ਪਿੰਡ ਦੇ ਲੋਕਾਂ ਨੂੰ ਇਸ ਬਾਰੇ ਦੱਸਿਆ ਅਤੇ ਲੋਕ ਦੇਖਣ ਆਏ ਕਿ ਕੀ ਹੋਇਆ ਸੀ।+ 15 ਯਿਸੂ ਕੋਲ ਆ ਕੇ ਉਨ੍ਹਾਂ ਨੇ ਦੇਖਿਆ ਕਿ ਜਿਹੜਾ ਆਦਮੀ ਪਹਿਲਾਂ ਦੁਸ਼ਟ ਦੂਤਾਂ ਦੀ ਪਲਟਣ ਦੇ ਵੱਸ ਵਿਚ ਸੀ, ਉਸ ਨੇ ਕੱਪੜੇ ਪਾਏ ਹੋਏ ਸਨ ਅਤੇ ਉਹ ਪੂਰੇ ਹੋਸ਼-ਹਵਾਸ ਵਿਚ ਬੈਠਾ ਸੀ ਅਤੇ ਲੋਕ ਬਹੁਤ ਡਰ ਗਏ। 16 ਨਾਲੇ ਜਿਨ੍ਹਾਂ ਨੇ ਸਾਰਾ ਕੁਝ ਆਪਣੀ ਅੱਖੀਂ ਦੇਖਿਆ ਸੀ, ਉਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਦੁਸ਼ਟ ਦੂਤਾਂ ਦੇ ਵੱਸ ਵਿਚ ਪਏ ਆਦਮੀ ਅਤੇ ਸੂਰਾਂ ਨਾਲ ਕੀ ਹੋਇਆ ਸੀ। 17 ਇਸ ਕਰਕੇ ਲੋਕ ਯਿਸੂ ਅੱਗੇ ਮਿੰਨਤਾਂ ਕਰਨ ਲੱਗੇ ਕਿ ਉਹ ਉਨ੍ਹਾਂ ਦੇ ਇਲਾਕੇ ਵਿੱਚੋਂ ਚਲਾ ਜਾਵੇ।+
-