29 ਪਰ ਜਿਉਂ ਹੀ ਉਸ ਮੁੰਡੇ ਨੇ ਆਪਣਾ ਹੱਥ ਅੰਦਰ ਖਿੱਚਿਆ, ਤਾਂ ਉਸ ਦਾ ਭਰਾ ਬਾਹਰ ਆ ਗਿਆ। ਦਾਈ ਨੇ ਉੱਚੀ ਦੇਣੀ ਕਿਹਾ: “ਤੂੰ ਕਿਉਂ ਇਸ ਤਰ੍ਹਾਂ ਆਪਣੀ ਮਾਂ ਦੀ ਕੁੱਖ ਪਾੜ ਕੇ ਬਾਹਰ ਆਇਆ ਹੈਂ?” ਇਸ ਲਈ ਉਸ ਦਾ ਨਾਂ ਪਰਸ+ ਰੱਖਿਆ ਗਿਆ। 30 ਫਿਰ ਉਸ ਦਾ ਭਰਾ ਬਾਹਰ ਆਇਆ ਜਿਸ ਦੇ ਹੱਥ ʼਤੇ ਗੂੜ੍ਹੇ ਲਾਲ ਰੰਗ ਦਾ ਧਾਗਾ ਬੰਨ੍ਹਿਆ ਹੋਇਆ ਸੀ। ਉਸ ਦਾ ਨਾਂ ਜ਼ਰਾਹ+ ਰੱਖਿਆ ਗਿਆ।