ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਦਾਨੀਏਲ 3:17, 18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਜੇ ਸਾਨੂੰ ਬਲ਼ਦੀ ਹੋਈ ਭੱਠੀ ਵਿਚ ਸੁੱਟਿਆ ਗਿਆ, ਤਾਂ ਹੇ ਮਹਾਰਾਜ, ਜਿਸ ਪਰਮੇਸ਼ੁਰ ਦੀ ਅਸੀਂ ਸੇਵਾ ਕਰਦੇ ਹਾਂ, ਉਹ ਸਾਨੂੰ ਭੱਠੀ ਦੀ ਅੱਗ ਤੋਂ ਬਚਾਉਣ ਅਤੇ ਤੇਰੇ ਹੱਥੋਂ ਛੁਡਾਉਣ ਦੀ ਤਾਕਤ ਰੱਖਦਾ ਹੈ।+ 18 ਪਰ ਜੇ ਉਹ ਸਾਨੂੰ ਨਹੀਂ ਵੀ ਛੁਡਾਉਂਦਾ, ਤਾਂ ਵੀ ਹੇ ਮਹਾਰਾਜ, ਤੂੰ ਜਾਣ ਲੈ ਕਿ ਅਸੀਂ ਨਾ ਤਾਂ ਤੇਰੇ ਦੇਵਤਿਆਂ ਦੀ ਭਗਤੀ ਕਰਾਂਗੇ ਅਤੇ ਨਾ ਹੀ ਇਸ ਸੋਨੇ ਦੀ ਮੂਰਤ ਅੱਗੇ ਮੱਥਾ ਟੇਕਾਂਗੇ ਜੋ ਤੂੰ ਖੜ੍ਹੀ ਕਰਾਈ ਹੈ।”+

  • ਮਲਾਕੀ 3:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 “ਕੀ ਇਕ ਮਾਮੂਲੀ ਇਨਸਾਨ ਪਰਮੇਸ਼ੁਰ ਨੂੰ ਲੁੱਟ ਸਕਦਾ ਹੈ? ਪਰ ਤੁਸੀਂ ਮੈਨੂੰ ਲੁੱਟ ਰਹੇ ਹੋ।”

      ਤੁਸੀਂ ਕਹਿੰਦੇ ਹੋ: “ਅਸੀਂ ਤੈਨੂੰ ਕਿਵੇਂ ਲੁੱਟਿਆ?”

      “ਦਸਵਾਂ ਹਿੱਸਾ ਅਤੇ ਦਾਨ ਨਾ ਦੇ ਕੇ।

  • ਮਰਕੁਸ 12:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਫਿਰ ਯਿਸੂ ਨੇ ਕਿਹਾ: “ਰਾਜੇ* ਦੀਆਂ ਚੀਜ਼ਾਂ ਰਾਜੇ ਨੂੰ ਦਿਓ,+ ਪਰ ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿਓ।”+ ਇਹ ਸੁਣ ਕੇ ਉਹ ਹੈਰਾਨ ਰਹਿ ਗਏ।

  • ਲੂਕਾ 20:25
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਉਸ ਨੇ ਉਨ੍ਹਾਂ ਨੂੰ ਕਿਹਾ: “ਤਾਂ ਫਿਰ, ਰਾਜੇ ਦੀਆਂ ਚੀਜ਼ਾਂ ਰਾਜੇ ਨੂੰ ਦਿਓ,+ ਪਰ ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿਓ।”+

  • ਲੂਕਾ 23:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਫਿਰ ਉਨ੍ਹਾਂ ਨੇ ਉਸ ਉੱਤੇ ਇਹ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ:+ “ਇਹ ਬੰਦਾ ਸਾਡੀ ਕੌਮ ਨੂੰ ਬਗਾਵਤ ਕਰਨ ਲਈ ਭੜਕਾਉਂਦਾ ਹੈ, ਰਾਜੇ* ਨੂੰ ਟੈਕਸ ਦੇਣ ਤੋਂ ਲੋਕਾਂ ਨੂੰ ਰੋਕਦਾ ਹੈ+ ਅਤੇ ਆਪਣੇ ਆਪ ਨੂੰ ਮਸੀਹ ਤੇ ਰਾਜਾ ਕਹਿੰਦਾ ਹੈ।+ ਅਸੀਂ ਆਪ ਇਸ ਨੂੰ ਇਸ ਤਰ੍ਹਾਂ ਕਰਦਿਆਂ ਫੜਿਆ ਹੈ।”

  • ਰੋਮੀਆਂ 13:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਉਨ੍ਹਾਂ ਦਾ ਜੋ ਵੀ ਹੱਕ ਬਣਦਾ ਹੈ, ਉਨ੍ਹਾਂ ਨੂੰ ਦਿਓ। ਜਿਹੜਾ ਟੈਕਸ ਮੰਗਦਾ ਹੈ, ਉਸ ਨੂੰ ਟੈਕਸ ਦਿਓ;+ ਜਿਹੜਾ ਚੁੰਗੀ ਮੰਗਦਾ ਹੈ, ਉਸ ਨੂੰ ਚੁੰਗੀ ਦਿਓ। ਜਿਸ ਤੋਂ ਡਰਨਾ ਚਾਹੀਦਾ ਹੈ, ਉਸ ਤੋਂ ਡਰੋ;+ ਜਿਸ ਦਾ ਆਦਰ ਕਰਨਾ ਚਾਹੀਦਾ ਹੈ, ਉਸ ਦਾ ਆਦਰ ਕਰੋ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ