-
ਲੂਕਾ 19:20-23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਪਰ ਇਕ ਹੋਰ ਨੌਕਰ ਨੇ ਆ ਕੇ ਕਿਹਾ, ‘ਸੁਆਮੀ, ਆਹ ਲੈ ਆਪਣਾ ਚਾਂਦੀ ਦਾ ਟੁਕੜਾ। ਇਸ ਨੂੰ ਮੈਂ ਕੱਪੜੇ ਵਿਚ ਲਪੇਟ ਕੇ ਰੱਖ ਲਿਆ ਸੀ। 21 ਮੈਨੂੰ ਤੇਰੇ ਤੋਂ ਡਰ ਲੱਗਦਾ ਹੈ ਕਿਉਂਕਿ ਤੂੰ ਬੜੇ ਸਖ਼ਤ ਸੁਭਾਅ ਦਾ ਬੰਦਾ ਹੈਂ; ਤੂੰ ਉਹ ਪੈਸਾ ਕਢਾਉਂਦਾ ਹੈਂ ਜੋ ਤੂੰ ਜਮ੍ਹਾ ਨਹੀਂ ਕਰਾਇਆ ਅਤੇ ਤੂੰ ਉਸ ਫ਼ਸਲ ਨੂੰ ਹੜੱਪ ਲੈਂਦਾ ਹੈਂ ਜੋ ਤੂੰ ਨਹੀਂ ਬੀਜੀ।’+ 22 ਉਸ ਨੇ ਇਸ ਨੌਕਰ ਨੂੰ ਕਿਹਾ, ‘ਓਏ ਦੁਸ਼ਟ ਨੌਕਰਾ, ਤੇਰੇ ਮੂੰਹੋਂ ਨਿਕਲੀ ਇਸੇ ਗੱਲ ਨਾਲ ਹੀ ਮੈਂ ਤੈਨੂੰ ਦੋਸ਼ੀ ਠਹਿਰਾਉਂਦਾ ਹਾਂ। ਜੇ ਤੈਨੂੰ ਪਤਾ ਸੀ ਕਿ ਮੈਂ ਬੜੇ ਸਖ਼ਤ ਸੁਭਾਅ ਦਾ ਬੰਦਾ ਹਾਂ, ਮੈਂ ਉਹ ਪੈਸਾ ਕਢਾਉਂਦਾ ਹਾਂ ਜੋ ਮੈਂ ਜਮ੍ਹਾ ਨਹੀਂ ਕਰਾਇਆ ਅਤੇ ਮੈਂ ਉਹ ਫ਼ਸਲ ਹੜੱਪ ਲੈਂਦਾ ਹਾਂ ਜੋ ਮੈਂ ਨਹੀਂ ਬੀਜੀ,+ 23 ਤਾਂ ਤੂੰ ਮੇਰਾ ਚਾਂਦੀ ਦਾ ਟੁਕੜਾ ਸ਼ਾਹੂਕਾਰਾਂ ਨੂੰ ਕਿਉਂ ਨਹੀਂ ਦਿੱਤਾ? ਫਿਰ ਮੈਂ ਆ ਕੇ ਵਿਆਜ ਸਮੇਤ ਇਸ ਨੂੰ ਵਾਪਸ ਲੈ ਲੈਂਦਾ।’
-