-
ਮਰਕੁਸ 14:17-21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਸ਼ਾਮ ਹੋਣ ਤੇ ਉਹ ਆਪਣੇ 12 ਰਸੂਲਾਂ ਨਾਲ ਉੱਥੇ ਆਇਆ।+ 18 ਜਦੋਂ ਉਹ ਮੇਜ਼ ਦੁਆਲੇ ਬੈਠੇ ਖਾਣਾ ਖਾ ਰਹੇ ਸਨ, ਤਾਂ ਯਿਸੂ ਨੇ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਤੁਹਾਡੇ ਵਿੱਚੋਂ ਇਕ ਜਣਾ, ਜੋ ਮੇਰੇ ਨਾਲ ਖਾ ਰਿਹਾ ਹੈ, ਮੈਨੂੰ ਧੋਖੇ ਨਾਲ ਫੜਵਾਏਗਾ।”+ 19 ਇਹ ਸੁਣ ਕੇ ਉਹ ਸਾਰੇ ਦੁਖੀ ਹੋਏ ਅਤੇ ਇਕ-ਇਕ ਕਰ ਕੇ ਉਸ ਨੂੰ ਪੁੱਛਣ ਲੱਗੇ: “ਕਿਤੇ ਮੈਂ ਤਾਂ ਨਹੀਂ?” 20 ਉਸ ਨੇ ਉਨ੍ਹਾਂ ਨੂੰ ਕਿਹਾ: “ਉਹ ਤੁਹਾਡੇ ਬਾਰਾਂ ਵਿੱਚੋਂ ਇਕ ਜਣਾ ਹੈ, ਜਿਹੜਾ ਮੇਰੇ ਨਾਲ ਇੱਕੋ ਕੌਲੀ ਵਿਚ ਬੁਰਕੀ ਡੋਬ ਰਿਹਾ ਹੈ।+ 21 ਮਨੁੱਖ ਦੇ ਪੁੱਤਰ ਨੇ ਤਾਂ ਜਾਣਾ ਹੀ ਹੈ, ਜਿਵੇਂ ਉਸ ਬਾਰੇ ਲਿਖਿਆ ਹੋਇਆ ਹੈ, ਪਰ ਅਫ਼ਸੋਸ ਉਸ ਆਦਮੀ ʼਤੇ ਜਿਹੜਾ ਮਨੁੱਖ ਦੇ ਪੁੱਤਰ ਨੂੰ ਧੋਖੇ ਨਾਲ ਫੜਵਾਉਂਦਾ ਹੈ!+ ਇਸ ਨਾਲੋਂ ਚੰਗਾ ਹੁੰਦਾ ਕਿ ਉਹ ਆਦਮੀ ਜੰਮਦਾ ਹੀ ਨਾ।”+
-