-
ਮਰਕੁਸ 14:37-42ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
37 ਉਸ ਨੇ ਆ ਕੇ ਦੇਖਿਆ ਕਿ ਉਹ ਸੌਂ ਰਹੇ ਸਨ। ਉਸ ਨੇ ਪਤਰਸ ਨੂੰ ਕਿਹਾ: “ਸ਼ਮਊਨ, ਤੂੰ ਸੌਂ ਰਿਹਾ ਹੈਂ? ਕੀ ਤੇਰੇ ਵਿਚ ਇੰਨੀ ਵੀ ਤਾਕਤ ਨਹੀਂ ਕਿ ਤੂੰ ਥੋੜ੍ਹੇ ਚਿਰ ਲਈ ਵੀ ਜਾਗਦਾ ਨਾ ਰਹਿ ਸਕਿਆ?+ 38 ਜਾਗਦੇ ਰਹੋ ਅਤੇ ਪ੍ਰਾਰਥਨਾ ਕਰਦੇ ਰਹੋ ਤਾਂਕਿ ਤੁਸੀਂ ਕਿਸੇ ਪਰੀਖਿਆ ਦੌਰਾਨ ਡਿਗ ਨਾ ਪਓ।+ ਦਿਲ ਤਾਂ ਤਿਆਰ* ਹੈ, ਪਰ ਸਰੀਰ ਕਮਜ਼ੋਰ ਹੈ।”+ 39 ਉਹ ਦੁਬਾਰਾ ਚਲਾ ਗਿਆ ਅਤੇ ਪ੍ਰਾਰਥਨਾ ਵਿਚ ਉਹੀ ਗੱਲਾਂ ਕਹਿਣ ਲੱਗਾ।+ 40 ਉਸ ਨੇ ਵਾਪਸ ਆ ਕੇ ਦੇਖਿਆ ਕਿ ਉਹ ਸੁੱਤੇ ਪਏ ਸਨ ਕਿਉਂਕਿ ਉਨ੍ਹਾਂ ਦੀਆਂ ਅੱਖਾਂ ਨੀਂਦ ਨਾਲ ਭਰੀਆਂ ਹੋਈਆਂ ਸਨ, ਇਸ ਲਈ ਉਨ੍ਹਾਂ ਨੂੰ ਕੁਝ ਨਾ ਸੁੱਝਿਆ ਕਿ ਉਹ ਉਸ ਨੂੰ ਕੀ ਜਵਾਬ ਦੇਣ। 41 ਫਿਰ ਜਦ ਉਹ ਤੀਜੀ ਵਾਰ ਆਇਆ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਇਹੋ ਜਿਹੇ ਸਮੇਂ ਸੌਂ ਰਹੇ ਹੋ ਤੇ ਆਰਾਮ ਕਰ ਰਹੇ ਹੋ! ਹੁਣ ਬਹੁਤ ਹੋ ਗਿਆ! ਘੜੀ ਆ ਪਹੁੰਚੀ ਹੈ!+ ਦੇਖੋ! ਮਨੁੱਖ ਦੇ ਪੁੱਤਰ ਨੂੰ ਪਾਪੀਆਂ ਦੇ ਹੱਥ ਧੋਖੇ ਨਾਲ ਫੜਵਾਇਆ ਜਾ ਰਿਹਾ ਹੈ। 42 ਉੱਠੋ, ਚਲੋ ਚਲੀਏ। ਔਹ ਦੇਖੋ! ਮੈਨੂੰ ਫੜਵਾਉਣ ਵਾਲਾ ਧੋਖੇਬਾਜ਼ ਆ ਗਿਆ ਹੈ।”+
-