-
ਯਸਾਯਾਹ 9:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਪਰ ਇਹ ਅੰਧਕਾਰ ਉਸ ਸਮੇਂ ਦੇ ਅੰਧਕਾਰ ਵਰਗਾ ਨਹੀਂ ਹੋਵੇਗਾ ਜਦੋਂ ਦੇਸ਼ ਕਸ਼ਟ ਵਿਚ ਸੀ, ਹਾਂ, ਜਦੋਂ ਪੁਰਾਣੇ ਸਮਿਆਂ ਵਿਚ ਜ਼ਬੂਲੁਨ ਤੇ ਨਫ਼ਤਾਲੀ ਦੇ ਇਲਾਕੇ ਨਾਲ ਘਿਰਣਾ ਕੀਤੀ ਗਈ ਸੀ।+ ਪਰ ਬਾਅਦ ਵਿਚ ਪਰਮੇਸ਼ੁਰ ਇਸ ਦੇਸ਼ ਦਾ ਮਾਣ ਵਧਾਵੇਗਾ ਜੋ ਸਮੁੰਦਰ ਵੱਲ ਜਾਂਦੇ ਰਾਹ ʼਤੇ ਯਰਦਨ ਦੇ ਇਲਾਕੇ ਵਿਚ ਪੈਂਦਾ ਹੈ ਅਤੇ ਕੌਮਾਂ ਦਾ ਗਲੀਲ ਕਹਾਉਂਦਾ ਹੈ।
2 ਹਨੇਰੇ ਵਿਚ ਚੱਲਣ ਵਾਲੇ ਲੋਕਾਂ ਨੇ
ਵੱਡਾ ਚਾਨਣ ਦੇਖਿਆ ਹੈ।
ਜਿਹੜੇ ਘੁੱਪ ਹਨੇਰੇ ਦੇ ਦੇਸ਼ ਵਿਚ ਵੱਸਦੇ ਸਨ,
ਉਨ੍ਹਾਂ ਉੱਤੇ ਚਾਨਣ ਚਮਕਿਆ ਹੈ।+
-