-
ਲੂਕਾ 9:1-6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਫਿਰ ਯਿਸੂ ਨੇ 12 ਰਸੂਲਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਨ੍ਹਾਂ ਨੂੰ ਸਭ ਦੁਸ਼ਟ ਦੂਤਾਂ ਉੱਤੇ ਅਧਿਕਾਰ ਦਿੱਤਾ+ ਅਤੇ ਬੀਮਾਰੀਆਂ ਠੀਕ ਕਰਨ ਦੀ ਸ਼ਕਤੀ ਦਿੱਤੀ।+ 2 ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਅਤੇ ਲੋਕਾਂ ਨੂੰ ਠੀਕ ਕਰਨ ਲਈ ਭੇਜਿਆ 3 ਅਤੇ ਉਨ੍ਹਾਂ ਨੂੰ ਕਿਹਾ: “ਸਫ਼ਰ ਵਾਸਤੇ ਆਪਣੇ ਨਾਲ ਕੁਝ ਵੀ ਲੈ ਕੇ ਨਾ ਜਾਓ, ਨਾ ਡੰਡਾ, ਨਾ ਝੋਲ਼ਾ, ਨਾ ਰੋਟੀ, ਨਾ ਪੈਸੇ;* ਅਤੇ ਨਾ ਹੀ ਦੋ-ਦੋ ਕੁੜਤੇ* ਲੈ ਕੇ ਜਾਓ।+ 4 ਜਿਸ ਘਰ ਵਿਚ ਤੁਸੀਂ ਜਾਓ, ਉੱਥੇ ਉੱਨਾ ਚਿਰ ਰਹੋ ਜਿੰਨਾ ਚਿਰ ਤੁਸੀਂ ਉਸ ਇਲਾਕੇ ਵਿਚ ਰਹਿੰਦੇ ਹੋ।+ 5 ਜਿੱਥੇ ਲੋਕ ਤੁਹਾਡਾ ਸੁਆਗਤ ਨਹੀਂ ਕਰਦੇ, ਉਸ ਸ਼ਹਿਰੋਂ ਨਿਕਲਣ ਵੇਲੇ ਉਨ੍ਹਾਂ ਦੇ ਖ਼ਿਲਾਫ਼ ਗਵਾਹੀ ਦੇ ਤੌਰ ਤੇ ਆਪਣੇ ਪੈਰਾਂ ਦੀ ਧੂੜ ਝਾੜ ਦਿਓ।”+ 6 ਫਿਰ ਚੇਲੇ ਤੁਰ ਪਏ ਅਤੇ ਪਿੰਡੋ-ਪਿੰਡ ਹੁੰਦੇ ਹੋਏ ਸਾਰੇ ਇਲਾਕੇ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਅਤੇ ਹਰ ਜਗ੍ਹਾ ਰੋਗੀਆਂ ਨੂੰ ਠੀਕ ਕਰਦੇ ਗਏ।+
-