-
ਮਰਕੁਸ 5:25-28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਉੱਥੇ ਇਕ ਤੀਵੀਂ ਸੀ ਜਿਸ ਦੇ 12 ਸਾਲਾਂ ਤੋਂ+ ਖ਼ੂਨ ਵਹਿ ਰਿਹਾ ਸੀ।+ 26 ਉਸ ਨੇ ਕਈ ਹਕੀਮਾਂ ਤੋਂ ਇਲਾਜ ਕਰਾ-ਕਰਾ ਕੇ ਬੜਾ ਦੁੱਖ ਝੱਲਿਆ ਅਤੇ ਉਹ ਆਪਣਾ ਸਾਰਾ ਪੈਸਾ ਖ਼ਰਚ ਕਰ ਚੁੱਕੀ ਸੀ, ਫਿਰ ਵੀ ਉਸ ਨੂੰ ਆਰਾਮ ਨਹੀਂ ਆਇਆ, ਸਗੋਂ ਉਸ ਦਾ ਹਾਲ ਹੋਰ ਵੀ ਬੁਰਾ ਹੋ ਗਿਆ ਸੀ। 27 ਜਦੋਂ ਉਸ ਨੇ ਯਿਸੂ ਬਾਰੇ ਸੁਣਿਆ, ਤਾਂ ਉਹ ਭੀੜ ਵਿਚ ਉਸ ਦੇ ਪਿੱਛਿਓਂ ਦੀ ਆਈ ਅਤੇ ਉਸ ਦੇ ਕੱਪੜੇ ਨੂੰ ਛੂਹਿਆ+ 28 ਕਿਉਂਕਿ ਉਹ ਮਨ ਹੀ ਮਨ ਕਹਿੰਦੀ ਰਹੀ: “ਜੇ ਮੈਂ ਉਸ ਦੇ ਕੱਪੜੇ ਨੂੰ ਹੀ ਛੂਹ ਲਵਾਂ, ਤਾਂ ਮੈਂ ਠੀਕ ਹੋ ਜਾਵਾਂਗੀ।”+
-