-
ਮੱਤੀ 15:15-20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਫਿਰ ਪਤਰਸ ਨੇ ਉਸ ਨੂੰ ਕਿਹਾ: “ਤੂੰ ਪਹਿਲਾਂ ਜਿਹੜੀ ਮਿਸਾਲ ਦਿੱਤੀ ਸੀ, ਉਸ ਦਾ ਮਤਲਬ ਸਾਨੂੰ ਸਮਝਾ।” 16 ਉਸ ਨੇ ਕਿਹਾ: “ਕੀ ਤੁਸੀਂ ਵੀ ਅਜੇ ਨਹੀਂ ਸਮਝੇ?+ 17 ਕੀ ਤੁਸੀਂ ਨਹੀਂ ਜਾਣਦੇ ਕਿ ਇਨਸਾਨ ਦੇ ਮੂੰਹ ਵਿਚ ਜੋ ਕੁਝ ਜਾਂਦਾ ਹੈ, ਉਹ ਉਸ ਦੇ ਢਿੱਡ ਵਿਚ ਜਾਂਦਾ ਹੈ ਤੇ ਫਿਰ ਸਰੀਰ ਵਿੱਚੋਂ ਨਿਕਲ ਜਾਂਦਾ ਹੈ? 18 ਪਰ ਜਿਹੜੀਆਂ ਗੱਲਾਂ ਉਸ ਦੇ ਮੂੰਹੋਂ ਨਿਕਲਦੀਆਂ ਹਨ, ਉਹ ਅਸਲ ਵਿਚ ਉਸ ਦੇ ਦਿਲੋਂ ਨਿਕਲਦੀਆਂ ਹਨ ਅਤੇ ਉਹ ਉਸ ਨੂੰ ਭ੍ਰਿਸ਼ਟ ਕਰਦੀਆਂ ਹਨ।+ 19 ਮਿਸਾਲ ਲਈ, ਦਿਲ ਵਿੱਚੋਂ ਭੈੜੀਆਂ ਸੋਚਾਂ ਨਿਕਲਦੀਆਂ ਹਨ+ ਜਿਸ ਦਾ ਨਤੀਜਾ ਇਹ ਹੁੰਦਾ ਹੈ: ਕਤਲ, ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ, ਹਰਾਮਕਾਰੀਆਂ,* ਚੋਰੀਆਂ, ਝੂਠੀਆਂ ਗਵਾਹੀਆਂ ਅਤੇ ਨਿੰਦਿਆ।* 20 ਇਨ੍ਹਾਂ ਗੱਲਾਂ ਨਾਲ ਇਨਸਾਨ ਭ੍ਰਿਸ਼ਟ ਹੁੰਦਾ ਹੈ, ਨਾ ਕਿ ਹੱਥ ਧੋਤੇ ਬਿਨਾਂ* ਖਾਣਾ ਖਾਣ ਨਾਲ।”
-