-
ਲੂਕਾ 22:10-13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਉਸ ਨੇ ਉਨ੍ਹਾਂ ਨੂੰ ਕਿਹਾ: “ਜਦੋਂ ਤੁਸੀਂ ਸ਼ਹਿਰ ਵਿਚ ਵੜੋਗੇ, ਤਾਂ ਪਾਣੀ ਦਾ ਘੜਾ ਚੁੱਕੀ ਜਾਂਦਾ ਇਕ ਆਦਮੀ ਆ ਕੇ ਤੁਹਾਨੂੰ ਮਿਲੇਗਾ। ਤੁਸੀਂ ਉਸ ਦੇ ਪਿੱਛੇ-ਪਿੱਛੇ ਉਸ ਘਰ ਵਿਚ ਚਲੇ ਜਾਇਓ ਜਿਸ ਵਿਚ ਉਹ ਜਾਵੇਗਾ।+ 11 ਤੁਸੀਂ ਉਸ ਘਰ ਦੇ ਮਾਲਕ ਨੂੰ ਕਹਿਣਾ, ‘ਗੁਰੂ ਜੀ ਨੇ ਤੈਨੂੰ ਪੁੱਛਿਆ ਹੈ: “ਉਹ ਕਮਰਾ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਨਾਲ ਪਸਾਹ ਦਾ ਖਾਣਾ ਖਾ ਸਕਦਾ ਹਾਂ?”’ 12 ਅਤੇ ਉਹ ਤੁਹਾਨੂੰ ਇਕ ਵੱਡਾ ਚੁਬਾਰਾ ਦਿਖਾਵੇਗਾ ਜੋ ਸਾਡੇ ਵਾਸਤੇ ਤਿਆਰ ਕੀਤਾ ਗਿਆ ਹੈ। ਉੱਥੇ ਤੁਸੀਂ ਪਸਾਹ ਦਾ ਖਾਣਾ ਤਿਆਰ ਕਰੋ।” 13 ਇਸ ਲਈ ਉਹ ਚਲੇ ਗਏ ਅਤੇ ਸ਼ਹਿਰ ਵਿਚ ਉਨ੍ਹਾਂ ਦੇ ਜਾਣ ਤੇ ਉਹੀ ਹੋਇਆ ਜੋ ਯਿਸੂ ਨੇ ਉਨ੍ਹਾਂ ਨੂੰ ਕਿਹਾ ਸੀ ਅਤੇ ਉਨ੍ਹਾਂ ਨੇ ਪਸਾਹ ਦੀ ਤਿਆਰੀ ਕੀਤੀ।
-