14 ਇਕ ਵਾਰ ਯਿਸੂ ਸਬਤ ਦੇ ਦਿਨ ਫ਼ਰੀਸੀਆਂ ਵਿੱਚੋਂ ਇਕ ਆਗੂ ਦੇ ਘਰ ਖਾਣਾ ਖਾਣ ਗਿਆ। ਘਰ ਵਿਚ ਲੋਕ ਉਸ ਨੂੰ ਬੜੇ ਧਿਆਨ ਨਾਲ ਦੇਖ ਰਹੇ ਸਨ। 2 ਉੱਥੇ ਇਕ ਆਦਮੀ ਸੀ ਜਿਸ ਨੂੰ ਜਲੋਧਰ ਰੋਗ ਲੱਗਾ ਹੋਇਆ ਸੀ। 3 ਯਿਸੂ ਨੇ ਮੂਸਾ ਦੇ ਕਾਨੂੰਨ ਦੇ ਮਾਹਰਾਂ ਅਤੇ ਫ਼ਰੀਸੀਆਂ ਨੂੰ ਪੁੱਛਿਆ: “ਕੀ ਸਬਤ ਦੇ ਦਿਨ ਕਿਸੇ ਨੂੰ ਠੀਕ ਕਰਨਾ ਜਾਇਜ਼ ਹੈ ਜਾਂ ਨਹੀਂ?”+