-
ਮਰਕੁਸ 5:30-34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਉਸੇ ਵੇਲੇ ਯਿਸੂ ਨੂੰ ਮਹਿਸੂਸ ਹੋਇਆ ਕਿ ਉਸ ਵਿੱਚੋਂ ਸ਼ਕਤੀ ਨਿਕਲੀ ਸੀ+ ਅਤੇ ਉਸ ਨੇ ਭੀੜ ਵਿਚ ਪਿੱਛੇ ਮੁੜ ਕੇ ਕਿਹਾ: “ਕਿਸ ਨੇ ਮੇਰੇ ਕੱਪੜੇ ਨੂੰ ਛੂਹਿਆ?”+ 31 ਪਰ ਉਸ ਦੇ ਚੇਲਿਆਂ ਨੇ ਕਿਹਾ: “ਤੂੰ ਦੇਖਦਾ ਹੈਂ ਕਿ ਭੀੜ ਤੇਰੇ ਉੱਤੇ ਚੜ੍ਹੀ ਜਾਂਦੀ ਹੈ ਅਤੇ ਤੂੰ ਪੁੱਛਦਾ ਹੈਂ, ‘ਕਿਸ ਨੇ ਮੈਨੂੰ ਛੂਹਿਆ?’” 32 ਉਸ ਨੇ ਇਹ ਜਾਣਨ ਲਈ ਆਸੇ-ਪਾਸੇ ਦੇਖਿਆ ਕਿ ਕਿਸ ਨੇ ਉਸ ਨੂੰ ਛੂਹਿਆ ਸੀ। 33 ਉਹ ਤੀਵੀਂ ਇਹ ਜਾਣਦੇ ਹੋਏ ਕਿ ਉਹ ਠੀਕ ਹੋ ਗਈ ਸੀ, ਡਰਦੀ ਅਤੇ ਕੰਬਦੀ ਹੋਈ ਆਈ ਅਤੇ ਉਸ ਨੇ ਯਿਸੂ ਦੇ ਪੈਰੀਂ ਪੈ ਕੇ ਸਾਰੀ ਗੱਲ ਸੱਚ-ਸੱਚ ਦੱਸ ਦਿੱਤੀ। 34 ਉਸ ਨੇ ਤੀਵੀਂ ਨੂੰ ਕਿਹਾ: “ਧੀਏ, ਤੂੰ ਆਪਣੀ ਨਿਹਚਾ ਕਰਕੇ ਚੰਗੀ ਹੋਈ ਹੈਂ। ਰਾਜ਼ੀ ਰਹਿ+ ਅਤੇ ਆਪਣੀ ਦਰਦਨਾਕ ਬੀਮਾਰੀ ਤੋਂ ਬਚੀ ਰਹਿ।”+
-