-
ਮੱਤੀ 9:23-26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਨਿਗਾਹਬਾਨ ਦੇ ਘਰ ਪਹੁੰਚ ਕੇ ਉਸ ਨੇ ਲੋਕਾਂ ਨੂੰ ਬੰਸਰੀਆਂ ਉੱਤੇ ਮਾਤਮੀ ਧੁਨਾਂ ਵਜਾਉਂਦੇ ਅਤੇ ਚੀਕ-ਚਿਹਾੜਾ ਪਾਉਂਦੇ ਦੇਖਿਆ।+ 24 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਇੱਥੋਂ ਚਲੇ ਜਾਓ, ਕੁੜੀ ਮਰੀ ਨਹੀਂ, ਸਗੋਂ ਸੁੱਤੀ ਪਈ ਹੈ।”+ ਇਹ ਸੁਣ ਕੇ ਉਹ ਉਸ ਦਾ ਮਜ਼ਾਕ ਉਡਾਉਂਦੇ ਹੋਏ ਹੱਸਣ ਲੱਗੇ। 25 ਭੀੜ ਦੇ ਬਾਹਰ ਕੱਢੇ ਜਾਣ ਤੋਂ ਬਾਅਦ ਉਸ ਨੇ ਅੰਦਰ ਜਾ ਕੇ ਕੁੜੀ ਦਾ ਹੱਥ ਫੜਿਆ+ ਅਤੇ ਕੁੜੀ ਉੱਠ ਖੜ੍ਹੀ ਹੋਈ।+ 26 ਇਹ ਗੱਲ ਪੂਰੇ ਇਲਾਕੇ ਵਿਚ ਫੈਲ ਗਈ।
-
-
ਮਰਕੁਸ 5:38-43ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
38 ਜਦੋਂ ਉਹ ਸਭਾ ਘਰ ਦੇ ਨਿਗਾਹਬਾਨ ਦੇ ਘਰ ਪਹੁੰਚੇ, ਤਾਂ ਉਸ ਨੇ ਲੋਕਾਂ ਨੂੰ ਚੀਕ-ਚਿਹਾੜਾ ਪਾਉਂਦੇ, ਰੋਂਦੇ-ਕੁਰਲਾਉਂਦੇ ਅਤੇ ਉੱਚੀ-ਉੱਚੀ ਵੈਣ ਪਾਉਂਦੇ ਦੇਖਿਆ।+ 39 ਅੰਦਰ ਵੜਨ ਤੋਂ ਬਾਅਦ, ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਕਿਉਂ ਚੀਕ-ਚਿਹਾੜਾ ਪਾਇਆ ਹੋਇਆ ਹੈ ਅਤੇ ਰੋ ਰਹੇ ਹੋ? ਬੱਚੀ ਮਰੀ ਨਹੀਂ, ਸਗੋਂ ਸੁੱਤੀ ਪਈ ਹੈ।”+ 40 ਇਹ ਸੁਣ ਕੇ ਉਹ ਉਸ ਦਾ ਮਜ਼ਾਕ ਉਡਾਉਂਦੇ ਹੋਏ ਹੱਸਣ ਲੱਗੇ। ਪਰ ਯਿਸੂ ਉਨ੍ਹਾਂ ਸਾਰਿਆਂ ਨੂੰ ਬਾਹਰ ਕੱਢ ਕੇ ਆਪਣੇ ਨਾਲ ਬੱਚੀ ਦੇ ਮਾਤਾ-ਪਿਤਾ ਅਤੇ ਆਪਣੇ ਚੇਲਿਆਂ ਨੂੰ ਉਸ ਕਮਰੇ ਵਿਚ ਲੈ ਗਿਆ ਜਿੱਥੇ ਉਸ ਬੱਚੀ ਨੂੰ ਰੱਖਿਆ ਹੋਇਆ ਸੀ। 41 ਫਿਰ ਉਸ ਨੇ ਬੱਚੀ ਦਾ ਹੱਥ ਫੜ ਕੇ ਉਸ ਨੂੰ ਕਿਹਾ: “ਤਲੀਥਾ ਕੂਮੀ,” ਜਿਸ ਦਾ ਮਤਲਬ ਹੈ: “ਬੇਟੀ, ਮੈਂ ਤੈਨੂੰ ਕਹਿੰਦਾ ਹਾਂ, ‘ਉੱਠ!’”+ 42 ਉਹ ਕੁੜੀ ਉਸੇ ਵੇਲੇ ਉੱਠ ਕੇ ਤੁਰਨ-ਫਿਰਨ ਲੱਗ ਪਈ। (ਉਹ 12 ਸਾਲਾਂ ਦੀ ਸੀ।) ਅਤੇ ਕੁੜੀ ਦੇ ਮਾਤਾ-ਪਿਤਾ ਖ਼ੁਸ਼ੀ ਨਾਲ ਫੁੱਲੇ ਨਾ ਸਮਾਏ। 43 ਪਰ ਉਸ ਨੇ ਉਨ੍ਹਾਂ ਨੂੰ ਵਾਰ-ਵਾਰ ਵਰਜਿਆ* ਕਿ ਇਸ ਬਾਰੇ ਕਿਸੇ ਨੂੰ ਪਤਾ ਨਾ ਲੱਗੇ+ ਅਤੇ ਉਸ ਨੇ ਕਿਹਾ ਕਿ ਬੱਚੀ ਨੂੰ ਕੁਝ ਖਾਣ ਲਈ ਦਿੱਤਾ ਜਾਵੇ।
-