-
ਮੱਤੀ 12:38-42ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
38 ਫਿਰ ਉਸ ਨੂੰ ਜਵਾਬ ਦਿੰਦੇ ਹੋਏ ਕੁਝ ਗ੍ਰੰਥੀ ਅਤੇ ਫ਼ਰੀਸੀ ਕਹਿਣ ਲੱਗੇ: “ਗੁਰੂ ਜੀ, ਸਾਨੂੰ ਕੋਈ ਨਿਸ਼ਾਨੀ ਦਿਖਾ।”+ 39 ਉਸ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਦੁਸ਼ਟ ਤੇ ਹਰਾਮਕਾਰ* ਪੀੜ੍ਹੀ ਨਿਸ਼ਾਨੀ ਦਿਖਾਉਣ ਲਈ ਵਾਰ-ਵਾਰ ਕਹਿੰਦੀ ਹੈ, ਪਰ ਇਸ ਨੂੰ ਯੂਨਾਹ ਨਬੀ ਦੀ ਨਿਸ਼ਾਨੀ ਤੋਂ ਸਿਵਾਇ ਹੋਰ ਕੋਈ ਨਿਸ਼ਾਨੀ ਨਹੀਂ ਦਿਖਾਈ ਜਾਵੇਗੀ।+ 40 ਜਿਵੇਂ ਯੂਨਾਹ ਨਬੀ ਤਿੰਨ ਦਿਨ ਤੇ ਤਿੰਨ ਰਾਤਾਂ ਵੱਡੀ ਸਾਰੀ ਮੱਛੀ ਦੇ ਢਿੱਡ ਵਿਚ ਰਿਹਾ ਸੀ,+ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਤਿੰਨ ਦਿਨ ਤੇ ਤਿੰਨ ਰਾਤਾਂ ਧਰਤੀ ਦੇ ਗਰਭ ਵਿਚ ਰਹੇਗਾ।+ 41 ਨਿਆਂ ਦੇ ਦਿਨ ਨੀਨਵਾਹ ਦੇ ਲੋਕਾਂ ਨੂੰ ਇਸ ਪੀੜ੍ਹੀ ਨਾਲ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਅਤੇ ਉਹ ਇਸ ਪੀੜ੍ਹੀ ਨੂੰ ਦੋਸ਼ੀ ਠਹਿਰਾਉਣਗੇ ਕਿਉਂਕਿ ਉਨ੍ਹਾਂ ਨੇ ਯੂਨਾਹ ਦੀਆਂ ਗੱਲਾਂ ਸੁਣ ਕੇ ਤੋਬਾ ਕੀਤੀ ਸੀ।+ ਪਰ ਦੇਖੋ! ਇੱਥੇ ਯੂਨਾਹ ਨਾਲੋਂ ਵੀ ਕੋਈ ਮਹਾਨ ਹੈ।+ 42 ਨਿਆਂ ਦੇ ਦਿਨ ਦੱਖਣ ਦੀ ਰਾਣੀ ਨੂੰ ਇਸ ਪੀੜ੍ਹੀ ਨਾਲ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਅਤੇ ਉਹ ਇਸ ਨੂੰ ਦੋਸ਼ੀ ਠਹਿਰਾਵੇਗੀ ਕਿਉਂਕਿ ਉਹ ਧਰਤੀ ਦੀ ਦੂਰ-ਦੁਰੇਡੀ ਜਗ੍ਹਾ ਤੋਂ ਸੁਲੇਮਾਨ ਕੋਲੋਂ ਬੁੱਧ ਦੀਆਂ ਗੱਲਾਂ ਸੁਣਨ ਆਈ ਸੀ।+ ਪਰ ਦੇਖੋ! ਇੱਥੇ ਸੁਲੇਮਾਨ ਨਾਲੋਂ ਵੀ ਕੋਈ ਮਹਾਨ ਹੈ।+
-