12 ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਲੈ ਕੇ ਹੁਣ ਤਕ, ਲੋਕ ਸਵਰਗ ਦਾ ਰਾਜ ਹਾਸਲ ਕਰਨ ਲਈ ਬਹੁਤ ਜਤਨ ਕਰ ਰਹੇ ਹਨ ਅਤੇ ਜਿਹੜੇ ਪੂਰਾ ਜ਼ੋਰ ਲਾ ਕੇ ਜਤਨ ਕਰਦੇ ਹਨ, ਉਹੀ ਇਸ ਰਾਜ ਨੂੰ ਹਾਸਲ ਕਰਦੇ ਹਨ।+ 13 ਕਿਉਂਕਿ ਯੂਹੰਨਾ ਦੇ ਸਮੇਂ ਤਕ ਸਾਰੇ ਨਬੀਆਂ ਅਤੇ ਮੂਸਾ ਦੇ ਕਾਨੂੰਨ ਨੇ ਭਵਿੱਖ ਵਿਚ ਹੋਣ ਵਾਲੀਆਂ ਗੱਲਾਂ ਬਾਰੇ ਪਹਿਲਾਂ ਹੀ ਦੱਸਿਆ ਸੀ;+