28 ਯਿਸੂ ਨੇ ਮੁੜ ਕੇ ਉਨ੍ਹਾਂ ਤੀਵੀਆਂ ਨੂੰ ਕਿਹਾ: “ਯਰੂਸ਼ਲਮ ਦੀਓ ਧੀਓ, ਮੇਰੇ ਲਈ ਰੋਣਾ ਛੱਡ ਦਿਓ, ਸਗੋਂ ਆਪਣੇ ਲਈ ਅਤੇ ਆਪਣੇ ਬੱਚਿਆਂ ਲਈ ਰੋਵੋ;+ 29 ਕਿਉਂਕਿ ਦੇਖੋ! ਉਹ ਦਿਨ ਆ ਰਹੇ ਹਨ ਜਦੋਂ ਲੋਕ ਕਹਿਣਗੇ, ‘ਖ਼ੁਸ਼ ਹਨ ਬਾਂਝ ਤੀਵੀਆਂ ਅਤੇ ਉਹ ਤੀਵੀਆਂ ਜਿਨ੍ਹਾਂ ਨੇ ਬੱਚਿਆਂ ਨੂੰ ਜਨਮ ਨਹੀਂ ਦਿੱਤਾ ਅਤੇ ਦੁੱਧ ਨਹੀਂ ਚੁੰਘਾਇਆ!’+