ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਮੱਤੀ 26:14-16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਫਿਰ ਉਸ ਦੇ 12 ਰਸੂਲਾਂ ਵਿੱਚੋਂ ਇਕ ਰਸੂਲ, ਯਹੂਦਾ ਇਸਕਰਿਓਤੀ+ ਮੁੱਖ ਪੁਜਾਰੀਆਂ ਕੋਲ ਗਿਆ+ 15 ਅਤੇ ਕਿਹਾ: “ਜੇ ਮੈਂ ਉਸ ਨੂੰ ਤੁਹਾਡੇ ਹੱਥ ਫੜਵਾ ਦੇਵਾਂ, ਤਾਂ ਤੁਸੀਂ ਮੈਨੂੰ ਕੀ ਦਿਓਗੇ?”+ ਉਨ੍ਹਾਂ ਨੇ ਉਸ ਨੂੰ ਚਾਂਦੀ ਦੇ 30 ਸਿੱਕੇ ਦੇਣ ਦਾ ਵਾਅਦਾ ਕੀਤਾ।+ 16 ਉਦੋਂ ਤੋਂ ਹੀ ਉਹ ਯਿਸੂ ਨੂੰ ਧੋਖੇ ਨਾਲ ਫੜਵਾਉਣ ਲਈ ਸਹੀ ਮੌਕੇ ਦੀ ਭਾਲ ਕਰਨ ਲੱਗਾ।

  • ਮਰਕੁਸ 14:10, 11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਯਹੂਦਾ ਇਸਕਰਿਓਤੀ, ਜਿਹੜਾ ਉਸ ਦੇ 12 ਰਸੂਲਾਂ ਵਿੱਚੋਂ ਸੀ, ਮੁੱਖ ਪੁਜਾਰੀਆਂ ਕੋਲ ਗਿਆ ਤਾਂਕਿ ਉਹ ਯਿਸੂ ਨੂੰ ਧੋਖੇ ਨਾਲ ਉਨ੍ਹਾਂ ਦੇ ਹੱਥ ਫੜਵਾ ਦੇਵੇ।+ 11 ਇਹ ਸੁਣ ਕੇ ਉਹ ਬਹੁਤ ਖ਼ੁਸ਼ ਹੋਏ ਅਤੇ ਉਨ੍ਹਾਂ ਨੇ ਉਸ ਨੂੰ ਚਾਂਦੀ ਦੇ ਸਿੱਕੇ ਦੇਣ ਦਾ ਵਾਅਦਾ ਕੀਤਾ।+ ਉਦੋਂ ਤੋਂ ਉਹ ਯਿਸੂ ਨੂੰ ਧੋਖੇ ਨਾਲ ਫੜਵਾਉਣ ਲਈ ਮੌਕੇ ਦੀ ਭਾਲ ਕਰਨ ਲੱਗਾ।

  • ਯੂਹੰਨਾ 6:70
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 70 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਕੀ ਮੈਂ ਤੁਹਾਨੂੰ 12 ਨੂੰ ਨਹੀਂ ਚੁਣਿਆ?+ ਪਰ ਤੁਹਾਡੇ ਵਿੱਚੋਂ ਇਕ ਸ਼ੈਤਾਨ* ਵਰਗਾ ਹੈ।”+

  • ਯੂਹੰਨਾ 13:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਹੁਣ ਸ਼ਾਮ ਦਾ ਖਾਣਾ ਚੱਲ ਰਿਹਾ ਸੀ। ਉਸ ਵੇਲੇ ਤਕ ਸ਼ੈਤਾਨ ਸ਼ਮਊਨ ਦੇ ਪੁੱਤਰ ਯਹੂਦਾ ਇਸਕਰਿਓਤੀ ਦੇ ਮਨ ਵਿਚ ਇਹ ਗੱਲ ਪਾ ਚੁੱਕਾ ਸੀ+ ਕਿ ਉਹ ਯਿਸੂ ਨੂੰ ਧੋਖੇ ਨਾਲ ਫੜਵਾ ਦੇਵੇ।+

  • ਯੂਹੰਨਾ 13:27
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 27 ਜਦੋਂ ਯਹੂਦਾ ਨੇ ਬੁਰਕੀ ਲੈ ਲਈ, ਤਾਂ ਇਸ ਤੋਂ ਬਾਅਦ ਸ਼ੈਤਾਨ ਨੇ ਉਸ ਨੂੰ ਆਪਣੇ ਵੱਸ ਵਿਚ ਕਰ ਲਿਆ।+ ਇਸ ਲਈ ਯਿਸੂ ਨੇ ਉਸ ਨੂੰ ਕਿਹਾ: “ਤੂੰ ਜੋ ਕਰਨਾ, ਫਟਾਫਟ ਕਰ।”

  • ਰਸੂਲਾਂ ਦੇ ਕੰਮ 1:16, 17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 “ਭਰਾਵੋ, ਇਹ ਜ਼ਰੂਰੀ ਸੀ ਕਿ ਧਰਮ-ਗ੍ਰੰਥ ਦੀਆਂ ਉਹ ਗੱਲਾਂ ਪੂਰੀਆਂ ਹੋਣ ਜਿਨ੍ਹਾਂ ਦੀ ਭਵਿੱਖਬਾਣੀ ਦਾਊਦ ਨੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਯਹੂਦਾ ਬਾਰੇ ਕੀਤੀ ਸੀ+ ਜੋ ਯਿਸੂ ਨੂੰ ਗਿਰਫ਼ਤਾਰ ਕਰਾਉਣ ਲਈ ਸਿਪਾਹੀਆਂ ਨੂੰ ਲੈ ਕੇ ਗਿਆ ਸੀ।+ 17 ਉਹ ਸਾਡੇ ਵਿਚ ਗਿਣਿਆ ਜਾਂਦਾ ਸੀ+ ਅਤੇ ਉਸ ਨੇ ਸਾਡੇ ਵਾਂਗ ਇਸ ਸੇਵਾ ਵਿਚ ਹਿੱਸਾ ਲਿਆ ਸੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ