17 ਉਹ ਆਪਣੀ ਤਸੀਹੇ ਦੀ ਸੂਲ਼ੀ ਚੁੱਕ ਕੇ ਉਸ ਜਗ੍ਹਾ ਗਿਆ ਜਿਸ ਨੂੰ “ਖੋਪੜੀ ਦੀ ਜਗ੍ਹਾ”+ ਜਾਂ ਇਬਰਾਨੀ ਵਿਚ “ਗਲਗਥਾ” ਕਿਹਾ ਜਾਂਦਾ ਹੈ।+ 18 ਉੱਥੇ ਉਨ੍ਹਾਂ ਨੇ ਉਸ ਨੂੰ ਸੂਲ਼ੀ ʼਤੇ ਟੰਗ ਦਿੱਤਾ,+ ਨਾਲੇ ਦੋ ਹੋਰ ਆਦਮੀਆਂ ਨੂੰ ਵੀ ਉਸ ਨਾਲ ਸੂਲ਼ੀ ʼਤੇ ਟੰਗਿਆ ਗਿਆ, ਇਕ ਨੂੰ ਇਸ ਪਾਸੇ ਅਤੇ ਦੂਜੇ ਨੂੰ ਦੂਸਰੇ ਪਾਸੇ ਅਤੇ ਯਿਸੂ ਨੂੰ ਵਿਚਕਾਰ।+