-
2 ਰਾਜਿਆਂ 4:32-34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਜਦੋਂ ਅਲੀਸ਼ਾ ਘਰ ਵਿਚ ਆਇਆ, ਤਾਂ ਮੁੰਡਾ ਉਸ ਦੇ ਮੰਜੇ ʼਤੇ ਮਰਿਆ ਪਿਆ ਸੀ।+ 33 ਉਹ ਅੰਦਰ ਗਿਆ ਤੇ ਦਰਵਾਜ਼ਾ ਬੰਦ ਕਰ ਲਿਆ ਅਤੇ ਯਹੋਵਾਹ ਨੂੰ ਪ੍ਰਾਰਥਨਾ ਕਰਨ ਲੱਗਾ।+ 34 ਫਿਰ ਉਹ ਮੰਜੇ ʼਤੇ ਚੜ੍ਹ ਗਿਆ ਅਤੇ ਬੱਚੇ ਉੱਤੇ ਲੰਮਾ ਪੈ ਗਿਆ, ਉਸ ਨੇ ਆਪਣਾ ਮੂੰਹ ਮੁੰਡੇ ਦੇ ਮੂੰਹ ʼਤੇ ਰੱਖਿਆ, ਆਪਣੀਆਂ ਅੱਖਾਂ ਉਸ ਦੀਆਂ ਅੱਖਾਂ ਉੱਤੇ ਅਤੇ ਆਪਣੀਆਂ ਹਥੇਲੀਆਂ ਉਸ ਦੀਆਂ ਹਥੇਲੀਆਂ ਉੱਤੇ ਰੱਖੀਆਂ ਤੇ ਉਸ ਉੱਤੇ ਪਸਰਿਆ ਰਿਹਾ ਅਤੇ ਬੱਚੇ ਦਾ ਸਰੀਰ ਨਿੱਘਾ ਹੋਣ ਲੱਗ ਪਿਆ।+
-