-
ਰਸੂਲਾਂ ਦੇ ਕੰਮ 28:3-6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਪਰ ਜਦੋਂ ਪੌਲੁਸ ਨੇ ਲੱਕੜਾਂ ਇਕੱਠੀਆਂ ਕਰ ਕੇ ਅੱਗ ਉੱਤੇ ਰੱਖੀਆਂ, ਤਾਂ ਅੱਗ ਦੇ ਸੇਕ ਨਾਲ ਇਕ ਜ਼ਹਿਰੀਲਾ ਸੱਪ ਨਿਕਲ ਆਇਆ ਅਤੇ ਉਸ ਦੇ ਹੱਥ ਨੂੰ ਲਪੇਟਾ ਮਾਰ ਲਿਆ। 4 ਜਦੋਂ ਟਾਪੂ ਦੇ ਲੋਕਾਂ ਨੇ ਪੌਲੁਸ ਦੇ ਹੱਥ ਨਾਲ ਜ਼ਹਿਰੀਲੇ ਸੱਪ ਨੂੰ ਲਟਕਦੇ ਹੋਏ ਦੇਖਿਆ, ਤਾਂ ਉਹ ਇਕ-ਦੂਜੇ ਨੂੰ ਕਹਿਣ ਲੱਗ ਪਏ: “ਇਹ ਆਦਮੀ ਜ਼ਰੂਰ ਕਾਤਲ ਹੋਣਾ। ਭਾਵੇਂ ਇਹ ਸਮੁੰਦਰ ਤੋਂ ਤਾਂ ਬਚ ਗਿਆ, ਪਰ ਨਿਆਂ* ਨੇ ਇਸ ਦੀ ਜਾਨ ਨਹੀਂ ਬਖ਼ਸ਼ੀ।” 5 ਪਰ ਪੌਲੁਸ ਨੂੰ ਕੁਝ ਨਹੀਂ ਹੋਇਆ ਅਤੇ ਉਸ ਨੇ ਆਪਣਾ ਹੱਥ ਝਟਕ ਕੇ ਸੱਪ ਨੂੰ ਅੱਗ ਵਿਚ ਸੁੱਟ ਦਿੱਤਾ। 6 ਫਿਰ ਵੀ ਲੋਕਾਂ ਨੂੰ ਲੱਗ ਰਿਹਾ ਸੀ ਕਿ ਪੌਲੁਸ ਦਾ ਸਾਰਾ ਸਰੀਰ ਸੁੱਜ ਜਾਵੇਗਾ ਜਾਂ ਫਿਰ ਉਹ ਅਚਾਨਕ ਮਰ ਜਾਵੇਗਾ। ਕਾਫ਼ੀ ਸਮੇਂ ਤਕ ਉਡੀਕ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਨੇ ਦੇਖਿਆ ਕਿ ਉਸ ਨੂੰ ਕੁਝ ਵੀ ਨਾ ਹੋਇਆ, ਤਾਂ ਉਨ੍ਹਾਂ ਨੇ ਆਪਣਾ ਮਨ ਬਦਲ ਲਿਆ ਅਤੇ ਕਹਿਣ ਲੱਗੇ ਕਿ ਉਹ ਕੋਈ ਦੇਵਤਾ ਹੋਣਾ।
-