4 “ਸਾਰੇ ਯਹੂਦੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੈਂ ਆਪਣੀ ਜਵਾਨੀ ਤੋਂ ਆਪਣੇ ਲੋਕਾਂ ਵਿਚ ਅਤੇ ਯਰੂਸ਼ਲਮ ਵਿਚ ਰਹਿੰਦਿਆਂ ਕਿਹੋ ਜਿਹੀ ਜ਼ਿੰਦਗੀ ਜੀਉਂਦਾ ਸੀ।+ 5 ਇਹ ਯਹੂਦੀ ਮੈਨੂੰ ਪਹਿਲਾਂ ਤੋਂ ਹੀ ਜਾਣਦੇ ਹਨ ਅਤੇ ਜੇ ਇਹ ਚਾਹੁਣ, ਤਾਂ ਇਹ ਇਸ ਗੱਲ ਦੀ ਗਵਾਹੀ ਦੇ ਸਕਦੇ ਹਨ ਕਿ ਮੈਂ ਆਪਣੇ ਧਰਮ ਦੇ ਸਭ ਤੋਂ ਕੱਟੜ ਪੰਥ ਅਨੁਸਾਰ ਫ਼ਰੀਸੀ ਦੇ ਤੌਰ ਤੇ+ ਭਗਤੀ ਕਰਦਾ ਸੀ।+